ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਫ਼ਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਮਿਲੀ 2,144.53 ਕਰੋੜ ਰੁਪਏ ਸੈਲਰੀ

ਅਮਰੀਕਾ ਦੀ ਦਿਗ਼ਜ਼ ਤਕਨੀਕ ਕੰਪਨੀ ਅਲਫ਼ਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਸਾਲ 2019 ਵਿੱਚ ਕੁੱਲ 28.1 ਕਰੋੜ ਡਾਲਰ ਜਾਂ 2,144.53 ਕਰੋੜ ਰੁਪਏ ਦੀ ਤਨਖ਼ਾਹ ਮਿਲੀ। ਭਾਰਤੀ ਮੂਲ ਦੇ ਸੁੰਦਰ ਪਿਚਾਈ ਵਿਸ਼ਵ ਦੇ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਅਧਿਕਾਰੀਆਂ ਵਿੱਚੋਂ ਹਨ। 


ਅਲਫਾਬੇਟ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਉਸ ਦੀ ਤਨਖ਼ਾਹ 20 ਲੱਖ ਡਾਲਰ (15.26 ਕਰੋੜ ਰੁਪਏ) ਹੋ ਜਾਵੇਗੀ। ਪਿਚਾਈ ਦੀ ਤਨਖਾਹ ਅਲਫਾਬੇਟ ਕਰਮਚਾਰੀਆਂ ਦੇ ਔਸਤ ਕੁੱਲ ਤਨਖ਼ਾਰ ਦੇ 1805 ਗੁਣਾ ਹੈ। ਦੱਸਣਯੋਗ ਹੈ ਕਿ ਸੁੰਦਰ ਪਿਚਾਈ 1972 ਵਿੱਚ ਭਾਰਤ ਦੇ ਚੇਨਈ ਵਿੱਚ ਜੰਮੇ ਸਨ।


ਦੱਸਣਯੋਗ ਹੈ ਕਿ ਪਿਚਾਈ ਦੇ ਇਸ ਪੈਕਜ ਦਾ ਜ਼ਿਆਦਾਤਰ ਹਿੱਸਾ ਸ਼ੇਅਰਾਂ ਵਿੱਚ ਹੈ, ਜਿਨ੍ਹਾਂ ਵਿਚੋਂ ਕੁਝ ਦਾ ਭੁਗਤਾਨ ਅਮਰੀਕੀ ਸ਼ੇਅਰ ਬਾਜ਼ਾਰ ਸੂਚਕਾਂਕ ਐਸ ਐਂਡ ਪੀ 100 ਇੰਡੈਕਸ ਦੀ ਹੋਰ ਕੰਪਨੀਆਂ ਦੇ ਮੁਕਾਬਲੇ ਐਲਫਾਬੇਟ ਦੇ ਸਟਾਕ ਰਿਟਰਨ ਦੇ ਆਧਾਰ 'ਤੇ ਕੀਤਾ ਜਾਵੇਗਾ। ਜੇ ਅਸੀਂ ਇਸ ਦੇ ਅਨੁਸਾਰ ਇਸ ਨੂੰ ਵੇਖੀਏ, ਤਾਂ ਉਨ੍ਹਾਂ ਦਾ ਬਤੌਰ ਸੈਲਰੀ ਭੁਗਤਾਨ ਕਾਫੀ ਘੱਟ ਰਹੇਗਾ। ਦੱਸ ਦੇਈਏ ਕਿ 2019 ਵਿੱਚ ਪਿਚਾਈ ਦੀ ਤਨਖਾਹ 6.5 ਲੱਖ ਡਾਲਰ ਯਾਨੀ ਕਰੀਬ 5 ਕਰੋੜ ਰੁਪਏ ਸੀ।


200 ਪ੍ਰਤੀਸ਼ਤ ਦਾ ਵਾਧਾ 
2018 ਗੂਗਲ ਦੇ ਸੀਈਓ ਵਜੋਂ ਸੇਵਾ ਕਰਦਿਆਂ ਪਿਚਾਈ ਦੀ ਮੁਢਲੀ ਤਨਖਾਹ 4.6 ਕਰੋੜ ਰੁਪਏ ਸੀ, ਪਰ ਹੁਣ ਇਹ 200 ਪ੍ਰਤੀਸ਼ਤ ਵਧੀ ਹੈ। 2018 ਵਿੱਚ ਉਨ੍ਹਾਂ ਨੂੰ ਕੁੱਲ 19 ਲੱਖ ਡਾਲਰ ਯਾਨੀ  ਤਕਰੀਬਨ 135 ਕਰੋੜ ਰੁਪਏ ਦੀ ਕੁੱਲ ਤਨਖ਼ਾਹ ਮਿਲੀ ਸੀ, ਜਿਸ ਵਿੱਚ ਮੁਢਲੀ ਤਨਖ਼ਾਹ 4.6 ਕਰੋੜ ਰੁਪਏ ਦੀ ਬੈਸਿਕ ਸੈਲਰੀ ਸ਼ਾਮਲ ਹੈ। ਪਿਚਾਈ ਨੂੰ ਪ੍ਰਦਰਸ਼ਨ ਦੇ ਆਧਾਰ 'ਤੇ ਹੀ ਸਟਾਕ ਯੂਨਿਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਦੀ ਕੁੱਲ ਕੀਮਤ 31.5 ਕਰੋੜ ਰੁਪਏ ਹੈ। 


ਕੌਣ ਹਨ ਸੁੰਦਰ ਪਿਚਾਈ 

ਅਲਫਾਬੇਟ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੀ ਬ੍ਰਿਨ ਦੇ ਅਸਤੀਫ਼ਿਆਂ ਤੋਂ ਬਾਅਦ ਪਿਚਾਈ ਨੂੰ ਕੰਪਨੀ ਦਾ ਸੀਈਓ ਚੁਣਿਆ ਗਿਆ ਸੀ। ਪਿਚਾਈ ਅਲਫਾਬੇਟ ਤੋਂ ਇਲਾਵਾ ਗੂਗਲ ਦੇ ਸੀਈਓ ਵੀ ਹਨ. ਹਾਲ ਹੀ ਵਿੱਚ ਸੁੰਦਰ ਪਿਚਾਈ ਨੇ ਗ਼ੈਰ-ਮੁਨਾਫਾ ਫਰਮ ਗਿਵ ਇੰਡੀਆ ਨੂੰ 5 ਕਰੋੜ ਦਾ ਦਾਨ ਦਿੱਤਾ ਸੀ। ਇਸ ਤੋਂ ਪਹਿਲਾਂ ਗੂਗਲ ਨੇ ਆਨਲਾਈਨ ਦਾਨ ਪਲੇਟਫਾਰਮ ਨੂੰ ਵੀ 5 ਕਰੋੜ ਰੁਪਏ ਦਾਨ ਕੀਤੇ ਸਨ। ਸੁੰਦਰ ਪਿਚਾਈ ਦਾ ਅਸਲ ਨਾਮ ਪਿਚਾਈ ਸੁੰਦਰਾਰਾਜਨ ਹੈ।

 

ਪਿਚਾਈ ਨੇ ਆਈਆਈਟੀ ਖੜਗਪੁਰ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ, ਉਸ ਤੋਂ ਬਾਅਦ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਐਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਵੌਰਟਨ ਯੂਨੀਵਰਸਿਟੀ ਤੋਂ ਐਮਬੀਏ ਕੀਤੀ। 2004 ਵਿੱਚ, ਉਹ ਇਕ ਉਤਪਾਦ ਅਤੇ ਨਵੀਨਤਾ ਅਧਿਕਾਰੀ ਦੇ ਤੌਰ ਉੱਤੇ ਗੂਗਲ ਨਾਲ ਜੁੜੇ ਹੋਏ ਸਨ। 
...... 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sundar Pichai is the worlds highest paid CEO Alphabet paid him compensation worth 2144 crore rupees salary last year 2019