ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Swigy  ਨੇ 16 ਨਵੇਂ ਸ਼ਹਿਰਾਂ `ਚ ਸ਼ੁਰੂ ਕੀਤਾ ਕੰਮ

Swigy  ਨੇ 16 ਨਵੇਂ ਸ਼ਹਿਰਾਂ `ਚ ਸ਼ੁਰੂ ਕੀਤਾ ਕੰਮ

ਖਾਣਾ ਸਪਲਾਈ ਕਰਨ ਵਾਲੀ ਕੰਪਨੀ ਸਵਿਗੀ (Swiggy) ਵੱਲੋਂ ਦੇਸ਼ ਦੇ 16 ਨਵੇਂ ਸ਼ਹਿਰਾਂ `ਚ ਆਪਣਾ ਵਿਸਥਾਰ ਕੀਤਾ ਗਿਆ ਹੈ।


ਭਾਸ਼ਾ ਅਨੁਸਾਰ ਸਵਿਗੀ ਨੇ ਇਕ ਬਿਆਨ `ਚ ਦੱਸਿਆ ਕਿ ਤ੍ਰਿਸ਼ੂਰ, ਤਿਰੁਪੁਰ, ਵਾਰੰਗਲ, ਔਰੰਗਾਬਾਦ, ਆਗਰਾ, ਮੰਗਲੁਰੂ, ਮਨੀਪਾਲ, ਜਲੰਧਰ, ਤ੍ਰਿਚੀ, ਉਦੈਪੁਰ, ਅੰਮ੍ਰਿਤਸਰ, ਮੰਗਲੁਰੂ, ਮਨੀਪਾਲ, ਜਲੰਧਰ, ਤ੍ਰਿਚੀ, ਉਦੈਪੁਰ, ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਵੇਲੋਰ, ਤਿਰੂਵਨੰਤਪੁਰਮ ਆਦਿ ਸ਼ਹਿਰਾਂ `ਚ ਵਿਸਥਾਰ ਕੀਤਾ ਗਿਆ ਹੈ।


ਇਸ ਨਾਲ ਸਵਿਗੀ ਦੀਆਂ ਸੇਵਾਵਾਂ ਦੇਸ਼ ਭਰ ਦੇ ਕੁਲ 28 ਸ਼ਹਿਰਾਂ `ਚ ਉਪਲੱਬਧ ਹੋਣਗੀਆਂ। ਇਸ ਸਬੰਧੀ ਕੰਪਨੀ ਦੇ ਮੁੱਖ ਅਧਿਕਾਰੀ ਵਿਵੇਕ ਸੁੰਦਰ ਨੇ ਕਿਹਾ ਕਿ ਦੇਸ਼ ਦੇ ਹੋਰ ਸ਼ਹਿਰਾਂ `ਚ ਵਿਸਥਾਰ ਦਾ ਮੁੱਖ ਕਾਰਨ ਗ੍ਰਾਹਕਾਂ ਵੱਲੋਂ ਵੱਡੀ ਮੰਗ ਹੋਣਾ ਹੈ।


ਅਜਿਹੇ ਕਈ ਸ਼ਹਿਰਾਂ `ਚ ਸਾਡੀ ਐਪ ਡਾਉਨਲੋਡ ਹੋ ਗਈ ਹੈ ਜਿੱਥੇ ਸਾਡੀਆਂ ਸੇਵਾਵਾਂ ਅਜੇ ਸ਼ੁਰੂ ਵੀ ਨਹੀਂ ਹੋਈਆਂ। ਕੰਪਨੀ ਦੀ 40,000 ਤੋਂ ਜਿ਼ਆਦਾ ਰੈਸਟੋਰੈਂਟਾਂ ਨਾਲ ਸਾਂਝੇਦਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:swiggy adds 16 more cities to its list