ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਡਾਨੀ ਗਰੁੱਪ ਨੂੰ ਝਟਕਾ ; ਜੇਵਰ ਹਵਾਈ ਅੱਡੇ ਲਈ ਵਿਦੇਸ਼ੀ ਕੰਪਨੀ ਨੇ ਮਾਰੀ ਬਾਜੀ

ਦਿੱਲੀ ਦੇ ਨਾਲ ਲੱਗਦੇ ਜੇਵਰ ਹਵਾਈ ਅੱਡੇ ਦੇ ਨਿਰਮਾਣ ਦੀ ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਨੂੰ ਜਿੰਮੇਵਾਰੀ ਮਿਲੀ ਹੈ। ਅਹਿਮ ਗੱਲ ਹੈ ਕਿ ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਨੇ ਅਡਾਨੀ ਗਰੁੱਪ ਅਤੇ DIAL ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ।
 

ਨੋਇਡਾ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਦੇ ਸੀਈਓ ਅਰੁਣਵੀਰ ਸਿੰਘ ਨੇ ਦੱਸਿਆ ਕਿ 2 ਦਸੰਬਰ ਨੂੰ ਸੂਬਾ ਪਰਿਯੋਜਨਾ ਨਿਗਰਾਨ ਤੇ ਲਾਗੂਕਰਨ ਕਮੇਟੀ ਦੇ ਸਾਹਮਣੇ ਇਸ ਕੰਪਨੀ ਦੀ ਬੀਡਿੰਗ ਨੂੰ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਅਧਿਕਾਰਕ ਮੋਹਰ ਲੱਗ ਜਾਵੇਗੀ। ਜੇਵਰ ਹਵਾਈ ਅੱਡੇ ਦੀ 29.560 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਜਿਨ੍ਹਾਂ ਚਾਰ ਗਰੁੱਪਾਂ ਨੇ ਬੋਲੀ ਲਗਾਈ ਸੀ, ਉਨ੍ਹਾਂ 'ਚ ਐਂਕੋਰੇਜ਼ ਇੰਫਰਾਸਟਰੱਕਚਰ ਇਨਵੈਸਟਮੈਂਟਸ ਹੋਲਡਿੰਗਸ ਲਿਮਟੇਲ ਵੀ ਸ਼ਾਮਲ ਹੈ।


 

ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਨੇ ਜੇਵਰ ਹਵਾਈ ਅੱਡੇ ਲਈ ਪ੍ਰਤੀ ਯਾਤਰੀ ਸੱਭ ਤੋਂ ਵੱਧ 400.97 ਰੁਪਏ ਦੀ ਬੋਲੀ ਲਗਾਈ। ਜਿਊਰਿਖ ਏਅਰਪੋਰਟ ਤੋਂ ਇਲਾਵਾ DIAL (ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ) ਨੇ 351, ਅਡਾਨੀ ਇੰਨਟਰਪ੍ਰਾਇਜਿਸ ਨੇ 360 ਅਤੇ ਐਂਕੋਰੇਜ਼ ਇੰਫਰਾਸਟਰੱਕਚਰ ਇਨਵੈਸਟਮੈਂਟਸ ਹੋਲਡਿੰਗਸ ਨੇ 205 ਦੀ ਬੋਲੀ ਲਗਾਈ ਸੀ। ਇਹ ਬੀਡਿੰਗ ਪ੍ਰਤੀ ਯਾਤਰੀ ਮਿਲਣ ਵਾਲੇ ਮਾਲੀਏ ਦੇ ਹਿਸਾਬ ਨਾਲ ਕੀਤੀ ਗਈ ਸੀ। ਫਿਲਹਾਲ ਜੇਵਰ ਹਵਾਈ ਅੱਡਾ ਦਿੱਲੀ-ਐਨਸੀਆਰ 'ਚ ਤੀਜਾ ਹਵਾਈ ਅੱਡਾ ਹੋਵੇਗਾ। ਇਸ ਤੋਂ ਪਹਿਲਾਂ ਦਿੱਲੀ 'ਚ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਅਤੇ ਗਾਜੀਆਬਾਦ 'ਚ ਹਿੰਡਨ ਹਵਾਈ ਅੱਡੇ ਤੋਂ ਯਾਤਰੀ ਜਹਾਜ਼ ਉਡਾਨ ਭਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swiss firm Zurich Airport beats Adani DIAL bids to build Jewar airport