ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਮਿਲਨਾਡੂ ਦੇ ਇੰਜਨੀਅਰ ਨੇ ਬਣਾਇਆ ਪਾਣੀ ’ਤੇ ਚੱਲਣ ਵਾਲਾ ਇੰਜਣ

ਤਮਿਲਨਾਡੂ ਦੇ ਇੰਜਨੀਅਰ ਨੇ ਬਣਾਇਆ ਪਾਣੀ ’ਤੇ ਚੱਲਣ ਵਾਲਾ ਇੰਜਣ

ਤਮਿਲਨਾਡੂ ਦੇ ਇਕ ਮੈਕੇਨੀਕਲ ਇੰਜੀਨੀਅਰ ਐਸ ਕੁਮਾਰ ਸਵਾਮੀ ਨੇ 10 ਸਾਲ ਦੀ ਮਿਹਨਤ ਨਾਲ ਇਕ ਅਜਿਹਾ ਇੰਜਣ ਨੂੰ ਬਣਾਇਆ ਹੈ ਜੋ ਪਾਣੀ ਨਾਲ ਚਲੇਗਾ। ਕੋਇਮਬਟੂਰ ਦੇ ਐਸ ਕੁਮਾਰਸਵਾਮੀ ਨੇ ਡਿਸਿਟਲਡ ਪਾਣੀ ਨਾਲ ਚੱਲਣ ਵਾਲਾ ਇੰਜਣ ਬਣਾਇਆ ਹੈ। ਇਹ ਇਕ ਇਕੋ ਫਰੈਂਡਲੀ ਇੰਜਣ ਹੈ ਕਿਉਂਕਿ ਇਹ ਇੰਜਣ ਹਾਈਡ੍ਰੋਜਨ ਦੀ ਵਰਤੋਂ ਕਰਕੇ ਆਕਸੀਜਨ ਛੱਡਦਾਹੈ। ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਇਹ ਇੰਜਣ ਭਾਰਤ ਵਿਚ ਲਾਂਚ ਹੋਣ ਦੀ ਥਾਂ ਜਾਪਾਨ ਵਿਚ ਲਾਂਚ ਹੋਵੇਗਾ।

 

ਤਮਿਲਨਾਡੂ ਦੇ ਐਸ ਕੁਮਾਰਸਵਾਮੀ ਨੇ ਦਾਅਵਾ ਕੀਤਾ ਕਿ ਪਾਣੀ ਨਾਲ ਚੱਲਦ ਵਾਲੇ ਇੰਜਣ ਨੂੰ ਬਣਾਉਣ ਵਿਚ ਉਨ੍ਹਾਂ ਨੂੰ 10 ਸਾਲ ਦਾ ਸਮਾਂ ਲੱਗਿਆ। ਇਹ ਡਿਸਿਟਲਡ ਪਾਣੀ ਨਾਲ ਚੱਲਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾਂ ਇੰਜਣ ਹੈ। ਇਹ ਇੰਜਣ ਪੈਟਰੋਲ ਜਾਂ ਡੀਜਲ ਦੀ ਥਾਂ ਹਾਈਡ੍ਰੋਜਨ ਦੀ ਵਰਤੋਂ ਕਰਦਾ ਹੈ ਅਤੇ ਆਕਸੀਜਨ ਛੱਡਦਾ ਹੈ।

 

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਇਹ ਇੰਜਣ ਭਾਰਤ ਵਿਚ ਲਾਂਚ ਹੋਵੇ, ਪ੍ਰੰਤੂ ਪ੍ਰਸ਼ਾਸਨਿਕ ਪੱਧਰ ਉਤੇ ਸਕਰਾਤਮਕ ਜਵਾਬ ਨਾ ਮਿਲਣ ਦੇ ਬਾਅਦ ਉਨ੍ਹਾਂ ਜਾਪਾਨ ਸਰਕਾਰ ਨਾਲ ਸੰਪਰਕ ਕੀਤਾ। ਜਾਪਾਨ ਸਰਕਾਰ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਕਿ ਉਹ ਇਹ ਇੰਜਣ ਜਾਪਾਨ ਵਿਚ ਲਾਂਚ ਕਰ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamilnadu mechanical engineer launched engine which run with water