ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਟਾ ਨੈਨੋ ਦਾ ਉਤਪਾਦਨ 2019 ’ਚ ਰਿਹਾ ਜ਼ੀਰੋ, ਵਿਕੀ ਸਿਰਫ 1 ਕਾਰ

ਟਾਟਾ ਮੋਟਰਜ਼ ਨੇ ਪਿਛਲੇ ਸਾਲ ਯਾਨੀ 2019 ਆਪਣੀ ਸਭ ਤੋਂ ਛੋਟੀ ਕਾਰ ਨੈਨੋ ਦੀ ਇੱਕ ਵੀ ਯੂਨਿਟ ਦਾ ਉਤਪਾਦਨ ਨਹੀਂ ਕੀਤਾ। ਪਿਛਲੇ ਸਾਲ ਫਰਵਰੀ ਵਿਚ ਕੰਪਨੀ ਨੇ ਸਿਫਰ 1 ਨੈਨੋ ਕਾਰ ਵੇਚੀ ਸੀ। ਰਤਨ ਟਾਟਾ ਦਾ ਸੁਪਨਾ ਕਹਾਉਣ ਵਾਲੀ ਨੈਨੋ ਅਜੇ ਬਾਜ਼ਾਰ ਚੋਂ ਰਸਮੀ ਤੌਰ 'ਤੇ ਨਹੀਂ ਹਟਾਈ ਗਈ ਹੈ

 

ਸਟਾਕ ਬਾਜ਼ਾਰਾਂ ਨੂੰ ਭੇਜੀ ਇੱਕ ਸੂਚਨਾ ਵਿੱਚ ਕੰਪਨੀ ਨੇ ਕਿਹਾ ਕਿ ਦਸੰਬਰ 2019 ਵਿੱਚ ਟਾਟਾ ਮੋਟਰਜ਼ ਨੇ ਨੈਨੋ ਦੀ ਇੱਕ ਵੀ ਯੂਨਿਟ ਪੈਦਾ ਨਹੀਂ ਕੀਤੀ ਸੀ ਨਾਲ ਹੀ ਇਕ ਵੀ ਨੈਨੋ ਨਹੀਂ ਵੇਚੀ ਗਈ। ਦਸੰਬਰ 2018 ਵਿਚ ਕੰਪਨੀ ਨੇ ਨੈਨੋ ਦੀਆਂ 82 ਇਕਾਈਆਂ ਦਾ ਉਤਪਾਦਨ ਕੀਤਾ ਅਤੇ 88 ਯੂਨਿਟ ਵੇਚੀਆਂ ਸਨ।

 

ਇਸੇ ਤਰ੍ਹਾਂ ਨਵੰਬਰ 2019 ਵਿਚ ਕੰਪਨੀ ਨੇ ਨੈਨੋ ਦੀ ਨਾ ਹੀ ਕੋਈ ਇਕਾਈ ਬਣਾਈ ਤੇ ਨਾ ਹੀ ਕੋਈ ਨੈਨੋ ਕਾਰ ਵਿਕੀ। ਨਵੰਬਰ 2018 66 ਨੈਨੋ ਕਾਰਾਂ ਬਣਾਈਆਂ ਤੇ 77 ਕਾਰਾਂ ਵਿਕੀਆਂ ਸਨ। ਅਕਤੂਬਰ 2019 ਇਕ ਵੀ ਨੈਨੋ ਨਾ ਬਣਾਈ ਤੇ ਨਾ ਹੀ ਵਿਕੀ। ਅਕਤੂਬਰ 2018 ਕੰਪਨੀ ਨੇ ਨੈਨੋ ਦੇ 71 ਇਕਾਈਆਂ ਦਾ ਉਤਪਾਦਨ ਕੀਤਾ ਤੇ 54 ਕਾਰਾਂ ਵਿਕੀਆਂ।

 

ਟਾਟਾ ਮੋਟਰਜ਼ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਨੈਨੋ ਦੇ ਭਵਿੱਖ ਬਾਰੇ ਅਜੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ ਹਾਲਾਂਕਿ, ਕੰਪਨੀ ਨੇ ਮੰਨਿਆ ਹੈ ਕਿ ਨੈਨੋ ਹੁਣ ਤੱਕ ਦੇ ਨਵੇਂ ਸੁਰੱਖਿਆ ਨਿਯਮਾਂ ਅਤੇ ਬੀਐਸ-6 ਨਿਕਾਸ ਨਿਯਮਾਂ ਨੂੰ ਪੂਰਾ ਨਹੀਂ ਕਰ ਸਕੇਗੀ

 

ਟਾਟਾ ਮੋਟਰਜ਼ ਨੇ ਜਨਵਰੀ 2008 ਦੇ ਆਟੋ ਐਕਸਪੋ ਦੌਰਾਨ ਨੈਨੋ ਦੀ ਸ਼ੁਰੂਆਤ ਕੀਤੀ ਸੀਉਸ ਸਮੇਂ ਟਾਟਾ ਸਮੂਹ ਦੇ ਮੁਖੀ ਰਤਨ ਟਾਟਾ ਨੇ ਇਸ ਨੂੰਲੋਕਾਂ ਦੀ ਕਾਰਕਿਹਾ ਸੀ ਹਾਲਾਂਕਿ ਕਾਰ ਉਮੀਦਾਂ 'ਤੇ ਖਰੀ ਨਹੀਂ ਉਤਰੀ ਤੇ ਵਿਕਰੀ ਲਗਾਤਾਰ ਘਟਦੀ ਰਹੀ

 

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਦੇਸ਼ ਚ 1 ਅਪ੍ਰੈਲ 2020 ਤੋਂ ਬੀਐਸ-6 ਨਿਕਾਸ ਨਿਯਮਾਂ ਵਾਲੇ ਵਾਹਨ ਹੀ ਵਿੱਕ ਸਕਣਗੇ। ਸੁਪਰੀਮ ਕੋਰਟ ਨੇ ਇਹ ਹੁਕਮ ਦੇਸ਼ ਚ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਨੱਥ ਪਾਉਣ ਦੇ ਮੱਦੇਨਜ਼ਰ ਦਿੱਤੇ ਸਨ ਤਾਂ ਕਿ ਨਵੀਂ ਤਕਨੀਕ ਨਾਲ ਦੇਸ਼ ਚ ਜਾਰੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tata Mortors did not produce a single unit of Tata Nano car sold one unit last year