ਉਦਯੋਗ ਚੈਂਬਰ ਅਸੋਚੈਮ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਆਉਂਦੇ ਬਜਟ ਚ ਸੀਨੀਅਰ ਨਾਗਰਿਕਾਂ ਦੀ ਸਹੂਲਤ ਲਈ ਸਾਢੇ 7 ਲੱਖ ਰੁਪਏ ਤਕ ਦੀ ਆਮਦਨ ਨੂੰ ਟੈਕਸ ਮੁਕਤ ਕੀਤਾ ਜਾਣਾ ਚਾਹੀਦਾ ਹੈ। ਅਸੋਚੈਮ ਨੇ ਕਿਹਾ ਕਿ ਭਾਰਤ ਚ 2011 ਦੀ ਜਨਗਣਨਾ ਮੁਤਾਬਕ ਸਰਕਾਰ ਨੂੰ ਫੈਸਲਿਆਂ ਚ ਸੋਧ ਕਰਨੀ ਚਾਹੀਦੀ ਹੈ।
ਕੇਂਦਰ ਨੂੰ ਸੌਂਪੇ ਮੰਗ ਪੱਤਰ ਚ ਚੈਂਬਰ ਨੇ ਕਿਹਾ ਕਿ ਸੀਨੀਅਰ ਨਾਗਰਿਕਾ ਮਤਲਬ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਘੱਟੋ ਘੰਟ ਟੈਕਸ ਰਿਆਇਤ ਹੱਦ 3 ਲੱਖ ਤੋਂ ਵਧਾ ਕੇ ਸਾਢੇ 7 ਲੱਖ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਸਾਢੇ 12 ਲੱਖ ਰੁਪਏ ਤਕ ਦੀ ਆਮਦਨ ਟੈਕਸ ਮੁਕਤ ਰੱਖੀ ਜਾਣੀ ਚਾਹੀਦੀ ਹੈ।
ਅਸੋਚੈਮ ਨੇ ਸਰਕਾਰ ਨੂੰ ਸੀਨੀਅਰ ਨਾਗਰਿਕਾਂ ਦੇ ਵਿਆਜ ਭੁਗਤਾਨ ਤੇ ਟੀਡੀਐਸ ਕਟੌਤੀ ਨਾ ਕੀਤੇ ਜਾਣ ਦੀ ਵੀ ਸਲਾਹ ਦਿੱਤੀ ਹੈ। ਚੈਂਬਰ ਨੇ ਕਿਹਾ ਹੈ ਕਿ ਸਰਕਾਰ ਬਜ਼ੁਰਗਾਂ ਦੀ ਉਮਰ ਹੱਦ 80 ਤੋਂ ਘਟਾ ਕੇ 70 ਸਾਲ ਕਰਨੀ ਚਾਹੀਦੀ ਹੈ।
.