ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਸਾਲ ਦੇ ਮੁਕਾਬਲੇ 2017-18 'ਚ ਟੈਕਸ ਦਾਤਿਆਂ ਦੀ ਰਫਤਾਰ ਹੌਲੀ ਪਈ

1 / 3ਨੋਟਬੰਦੀ ਸਾਲ ਦੇ ਮੁਕਾਬਲੇ 2017-18 'ਚ ਟੈਕਸ ਦਾਤਿਆਂ ਦੀ ਰਫਤਾਰ ਹੌਲੀ ਪਈ

2 / 3ਨੋਟਬੰਦੀ ਸਾਲ ਦੇ ਮੁਕਾਬਲੇ 2017-18 'ਚ ਟੈਕਸ ਦਾਤਿਆਂ ਦੀ ਰਫਤਾਰ ਹੌਲੀ ਪਈ

3 / 3ਨੋਟਬੰਦੀ ਸਾਲ ਦੇ ਮੁਕਾਬਲੇ 2017-18 'ਚ ਟੈਕਸ ਦਾਤਿਆਂ ਦੀ ਰਫਤਾਰ ਹੌਲੀ ਪਈ

PreviousNext

ਨੋਟਬੰਦੀ ਮਗਰੋਂ ਡਾਇਰੈਕਟ ਟੈਕਸ ਅਨੁਪਾਲਨ 'ਚ ਚੰਗਾ ਵਾਧਾ ਹੋਇਆ ਸੀ ਪਰ ਹੁਣ ਉਸ ਦੀ ਰਫਤਾਰ ਹੌਲੀ ਪੈਂਦੀ ਨਜ਼ਰ ਆ ਰਹੀ ਹੈ। ਕੇਂਦਰੀ ਡਾਇਰੈਕਟ ਟੈਕਸ ਬੋਰਡ (CBDT) ਵਲੋਂ ਜਾਰੀ ਅੰਕੜਿਆਂ ਤੋਂ ਕੁਝ ਅਜਿਹਾ ਪਤਾ ਚੱਲਦਾ ਹੈ।

 

ਨੋਟਬੰਦੀ ਦੇ ਸਾਲ ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਉਸ ਤੋਂ ਪਿਛਲੇ ਸਾਲ ਦੀ ਤੁਲਨਾ 'ਚ 13.5 ਫੀਸਦੀ ਵਧੀ ਸੀ ਪਰ 2017-18 ਅਨੁਮਾਨ ਸਾਲ 'ਚ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਸਿਰਫ 0.8 ਫੀਸਦੀ ਵਧੀ, ਜੋ ਹਾਲ ਹੀ ਦੇ ਸਮੇਂ 'ਚ ਸਭ ਤੋਂ ਘੱਟ ਹੈ।

 

ਅੰਕੜਿਆਂ ਦੇ ਲਿਹਾਜ਼ ਨਾਲ 2015-16 ਅਨੁਮਾਨ ਸਾਲ 'ਚ 4.36 ਕਰੋੜ ਰੁਪਏ ਭਰੇ ਗਏ ਸਨ, ਜੋ 2016-17 'ਚ ਵੱਧ ਕੇ 4.95 ਕਰੋੜ ਪਹੁੰਚ ਗਿਆ ਜਦੋਂਕਿ 2017-18 ਅਨੁਮਾਨ ਸਾਲ 'ਚ 4.99 ਕਰੋੜ ਰਿਟਰਨ ਭਰੇ ਗਏ। ਹਾਲਾਂਕਿ ਰਿਟਰਨ ਦੀ ਗਿਣਤੀ 'ਚ ਵਾਧਾ ਹੋਣ ਦੇ ਬਾਵਜੂਦ ਆਮਦਨ 'ਚ ਮਜ਼ਬੂਤ ਵਾਧਾ ਦੇਖਿਆ ਗਿਆ ਹੈ।

 

ਅਨੁਮਾਨ ਸਾਲ 2015-16 'ਚ ਰਿਟਰਨ ਭਰਨ ਵਾਲਿਆਂ ਵਲੋਂ 33.6 ਲੱਖ ਕਰੋੜ ਆਮਦਨ ਦਾ ਐਲਾਨ ਕੀਤਾ ਗਿਆ ਸੀ ਜੋ 2016-17 'ਚ 38.52 ਲੱਖ ਕਰੋੜ ਰੁਪਏ ਹੋ ਗਈ ਹੈ ਅਤੇ 2017-18 'ਚ ਵਧ ਕੇ ਕਰੀਬ 43 ਲੱਖ ਕਰੋੜ ਰੁਪਏ ਪਹੁੰਚ ਗਈ।

 

ਰਿਟਰਨ 'ਚ ਤੇਜ਼ੀ ਨਹੀਂ ਪਰ ਆਮਦਨ ਚ ਵਾਧਾ


ਰਿਟਰਨ ਦੀ ਗਿਣਤੀ 'ਚ ਭਾਵੇਂ ਹੀ ਓਨੀ ਤੇਜ਼ੀ ਨਹੀਂ ਆਈ ਪਰ ਦੂਜੇ ਪਾਸੇ ਆਮਦਨ ਖਾਸੀ ਵਧੀ ਹੈ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ 0 ਤੋਂ 2.5 ਲੱਖ ਰੁਪਏ ਸਾਲਾਨਾ ਆਮਦਨ ਅਤੇ 2.5 ਅਤੇ 5 ਲੱਖ ਰੁਪਏ ਸਾਲਾਨਾ ਆਮਦਨ ਸਲੈਬ 'ਚ ਰਿਟਰਨ ਭਰਨ ਵਾਲਿਆਂ ਦੀ ਗਿਣਤੀ 2017-18 'ਚ ਘੱਟ ਹੋਈ ਹੈ। ਇਨ੍ਹਾਂ ਦੋ ਸਲੈਬਾਂ 'ਚ ਤਿੰਨ-ਚੌਥਾਈ ਰਿਟਰਨ ਭਰੇ ਜਾਂਦੇ ਹਨ ਅਤੇ ਅਨੁਮਾਨ ਸਾਲ 2017-18 'ਚ ਇਸ ਸਲੈਬ 'ਚ ਰਿਟਨਰ ਘਟੀ ਹੈ। ਉੱਚਤਮ ਸਲੈਬ 'ਚ ਸਥਿਤੀ ਵੱਖਰੀ ਹੈ।


2017-2018 'ਚ 6 ਸੂਬਿਆਂ 'ਚ ਡਾਇਰੈਕਟ ਟੈਕਸ ਕਲੈਕਸ਼ਨ ਘਟਿਆ


ਅੰਕੜਿਆਂ ਦੇ ਮੁਤਾਬਕ 2017-18 'ਚ 6 ਸੂਬਿਆਂ ਤੋਂ ਡਾਇਰੈਕਟ ਟੈਕਸ ਕਲੈਕਸ਼ਨ 'ਚ ਕਮੀ ਆਈ ਹੈ। ਵੱਡੇ ਸੂਬਿਆਂ 'ਚ ਸਭ ਤੋਂ ਤੇਜ਼ ਗਿਰਾਵਟ ਉੱਤਰ ਪ੍ਰਦੇਸ਼ 'ਚ ਆਈ ਹੈ ਜਦੋਂਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਾਜਸਥਾਨ ਤੇ ਬਿਹਾਰ ਹੈ। ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਹੋਰ ਸੂਬੇ ਹਨ, ਜਿਥੇ ਡਾਇਰੈਕਟ ਘੱਟ ਹੋਇਆ ਹੈ।

 

ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਖੇਤਰ ਦਮਨ ਅਤੇ ਦੀਵ ਤੋਂ ਵੀ ਕਲੈਕਸ਼ਨ ਘਟੀ ਹੈ। ਜੇਕਰ ਕੁਲ ਮਿਲਾ ਕੇ ਦੇਖੀਏ ਤਾਂ ਡਾਇਰੈਕਟਰ ਟੈਕਸ ਕਲੈਕਸ਼ਨ 'ਚ 2017-18 'ਚ 18 ਫੀਸਦੀ ਵਾਧਾ ਹੋਇਆ ਹੈ ਤੇ ਇਹ 2016-17 ਦੇ 8.49 ਲੱਖ ਕਰੋੜ ਤੋਂ ਵਧ ਕੇ 10 ਲੱਖ ਕਰੋੜ ਰੁਪਏ ਹੋ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tax payers slowed down in 2017-18 after demonetisation year