ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSNL ਦੇ ਵਿੱਤੀ ਸੰਕਟ ਕਾਰਨ ਸਾਰੇ ਖਰਚੇ ਰੋਕੇ

BSNL ਦੇ ਵਿੱਤੀ ਸੰਕਟ ਕਾਰਨ ਸਾਰੇ ਖਰਚੇ ਰੋਕੇ

ਦੂਰਸੰਚਾਰ ਵਿਭਾਗ ਨੇ ਜਨਤਕ ਖੇਤਰ ਦੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟਿਡ (ਬੀਐਸਐਨਐਲ) ਨਾਲ ਸਾਰੇ ਤਰ੍ਹਾਂ ਦੇ ਠੇਕੇ ਅਤੇ ਖਰੀਦਕਾਰੀ ਦੇ ਆਰਡਰ ਦੇਣ ਦਾ ਕੰਮ ਰੋਕਣ ਨੂੰ ਕਿਹਾ ਹੈ।

 

ਵਿੱਤੀ ਸੰਕਟ ਨੂੰ ਦੇਖਦੇ ਹੋਏ ਸਮਝਿਆ ਜਾਂਦਾ ਹੈ ਕਿ ਵਿਭਾਗ ਨੇ ਇਹ ਆਦੇਸ਼ ਦਿੱਤਾ ਹੈ। ਅਧਿਕਾਰਿਤ ਸੂਤਰਾਂ ਮੁਤਾਬਕ ਬੀਐਸਐਨਐਲ ਦੇ ਵਿੱਤੀ ਵਿਭਾਗ ਨੇ ਇਸ ਬਾਰੇ 12 ਜੂਨ ਨੂੰ ਆਦੇਸ਼ ਜਾਰੀ ਕੀਤੇ ਹਨ ਜਿਸ ਵਿਚ ਸਾਰੇ ਮੰਡਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ।

 

ਜ਼ਿਕਰਯੋਗ ਹੈ ਕਿ ਬੀਐਸਐਨਐਲ ਪਿਛਲੇ ਲੰਬੇ ਸਮੇਂ ਤੋ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਹੈ। ਬੀਐਸਐਨਐਲ ਦੀ ਦਿਨੋਂ ਆਰਥਿਕ ਹਾਲਤ ਵਿਗੜਦੀ ਜਾ ਰਹੀ ਹੈ। ਇਸ ਆਰਥਿਕ ਮੰਦੀ ਦੇ ਚਲਦਿਆਂ ਹੀ ਹੁਣ ਇਹ ਹੁਕਮ ਜਾਰੀ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:telecom department asked BSNL to stop expenses and buying orders