ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਜ਼ਰਵ ਬੈਂਕ ਦੇ ਕਰਮਚਾਰੀ ਜਾਣਗੇ 2 ਦਿਨ ਦੀ ਛੁੱਟੀ 'ਤੇ

ਰਿਜ਼ਰਵ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਸਾਂਝੇ ਮੰਚ (ਯੂ.ਐੱਫ.ਆਰ.ਬੀ.ਓ.ਈ.) ਨੇ ਆਪਣੀਆਂ ਮੰਗਾਂ ਦੇ ਸਮਰਥਨ 'ਚ 4 ਅਤੇ 5 ਸਤੰਬਰ ਨੂੰ ਸਮੂਹਿਰ ਰੂਪ ਨਾਲ ਅਚਾਨਕ ਛੁੱਟੀ 'ਤੇ ਜਾਣ ਦੀ ਅਪੀਲ ਕੀਤੀ ਹੈ। ਇਸ ਨਾਲ ਕੇਂਦਰੀ ਬੈਂਕ ਦੇ ਨਾਲ-ਨਾਲ ਦੂਜੇ ਬੈਂਕਾਂ ਦੇ ਕੰਮਕਾਜ਼ 'ਤੇ ਅਸਰ ਪੈਣ ਦਾ ਖਦਸ਼ਾ ਹੈ।

 

ਯੂ.ਐੱਫ.ਆਰ.ਬੀ.ਓ.ਈ. ਦੇ ਮੈਂਬਰ ਅਤੇ ਆਲ ਇੰਡੀਆ ਰਿਜ਼ਰਵ ਬੈਂਕ ਐਂਪਲਾਇਜ਼ ਐਸੋਸੀਏਸ਼ਨ ਦੇ ਮਹਾਸਕੱਤਰ ਸਮੀਰ ਘੋਸ਼ ਨੇ ਇਸ ਦੀ ਜਾਣਕਾਰੀ ਦਿੱਤੀ।

 

ਉਨ੍ਹਾਂ ਕਿਹਾ ਕਿ ਮੰਗ ਦੀ ਪ੍ਰਮੁੱਖ ਮੰਗ ਅੰਸ਼ਦਾਈ ਭਵਿੱਖ ਨਿਧੀ ਦਾ ਬਦਲ ਚੁਣਨ ਵਾਲਿਆਂ ਨੂੰ ਪੈਨਸ਼ਨ ਯੋਜਨਾ ਦਾ ਲਾਭ ਲੈਣ ਦਾ ਬਦਲ ਦੇਣ ਅਤੇ 2012 ਤੋਂ ਨਿਯੁਕਤ ਕਰਮਚਾਰੀਆਂ ਨੂੰ ਜ਼ਿਆਦਾ ਭਵਿੱਖ ਨਿਧੀ ਲਾਭ ਦੇਣਾ ਸ਼ਾਮਲ ਹੈ।


ਯੂ.ਐੱਫ.ਆਰ.ਬੀ.ਓ.ਈ. ਮੁਤਾਬਕ ਅਕਤੂਬਰ 2017 'ਚ ਆਰ.ਬੀ.ਆਈ. ਗਵਰਨਰ ਉਰਜਿਤ ਪਟੇਲ ਨੇ ਰਸਮੀ ਰੂਪ ਨਾਲ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੇਂਦਰੀ ਬੈਂਕ ਪੈਨਸ਼ਨ ਅਤੇ ਭਵਿੱਖ ਨਿਧੀ ਬਦਲ 'ਚ ਸੁਧਾਰ ਚਾਹੇਗਾ। ਸਰਕਾਰ ਨੇ ਉਸ ਨੂੰ ਰਸਮੀ ਤਰੀਕੇ ਨਾਲ ਰੱਦ ਕਰ ਦਿੱਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The employees of the Reserve Bank will go on a 2-day holiday