ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ: ਸੈਂਸੈਕਸ 'ਚ 300 ਅੰਕਾਂ ਦਾ ਵਾਧਾ, ਨਿਫਟੀ 11,645 'ਤੇ ਖੁੱਲ੍ਹਿਆ

ਸ਼ੇਅਰ ਬਜ਼ਾਰਾਂ ਚ ਅੱਜ ਸ਼ੁਰੂਆਤ ਚੰਗੀ ਰਹੀ। ਸੈਂਸੈਕਸ 300 ਅੰਕਾਂ ਤੋਂ ਵਧੇਰੇ ਵਾਧੇ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਜਦਕਿ ਨਿਫ਼ਟੀ ਨੇ 11,651 ਅੰਕੜੇ ਨਾਲ ਆਪਣੇ ਨਵੇਂ ਸਭ ਤੋਂ ਉੱਚੇ ਪੱਧਰ ਨੂੰ ਛੋਹ ਲਿਆ।

 

ਦਲਾਲਾਂ ਮੁਤਾਬਕ ਬੈਂਕਿੰਗ, ਧਾਤੂ ਅਤੇ ਰੋਜ਼ਾਨਾ ਦੀ ਵਰਤਣ ਵਾਲੀਆਂ ਚੀਜਾਂ ਬਣਾਉਣ ਵਾਲੀ ਕੰਪਨੀਆਂ ਦੇ ਸ਼ੇਅਰਾਂ ਦੀ ਵਧੀਆ ਹਾਲਤ ਅਤੇ ਸਕਾਰਾਤਮਕ ਸੰਸਾਰਕ ਸੰਕੇਤਾਂ ਦਾ ਲਾਭ ਘਰੇਲੂ ਬਾਜ਼ਾਰ ਨੂੰ ਮਿਲਿਆ ਹੈ।

 

ਬੰਬਈ ਸ਼ੇਅਰ ਬਾਜ਼ਾਰ ਦਾ 30 ਕੰਪਨੀਆਂ ਦੇ ਸ਼ੇਅਰ ਤੇ ਆਧਾਰਿਤ ਸੈਂਸੈਕਸ 333.64 ਅੰਕ ਮਤਲਬ 0.87¿ ਦੇ ਵਾਧੇ ਨਾਲ 38,585.44 ਅੰਕਾਂ ਦੇ ਨਵੇਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ। ਇਸੇ ਦੇ ਨਾਲ ਇਸਨੇ 23 ਅਗਤਸ ਦੇ ਆਪਣੇ 38,487.63 ਅੰਕਾਂ ਦੇ ਸਭ ਤੋਂ ਉੱਚੇ ਪੱਧਰ ਨੂੰ ਪਿਛੇ ਛੱਡ ਦਿੱਤਾ। ਜਦਕਿ ਸ਼ੁੱਕਰਵਾਰ ਨੂੰ ਇਸ ਵਿਚ 84.96 ਅੰਕਾਂ ਦੀ ਗਿਰਾਵਟ ਦੇਖੀ ਗਈ ਸੀ।

 

ਇਸੇ ਤਰ੍ਹਾਂ 50 ਕੰਪਨੀਆਂ ਦੇ ਸ਼ੇਅਰ ਤੇ ਆਧਾਰਿਤ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 94.40 ਅੰਕ ਮਤਲਬ 0.82¿ ਦੀ ਤੇਜ਼ੀ ਨਾਲ 11,651 ਅੰਕਾਂ ਦੇ ਨਵੇਂ ਰਿਕਾਰਡ ਤੇ ਪੁੱਜ ਗਿਆ। ਇਸਨੇ ਵੀ 23 ਅਗਸਤ ਨੂੰ ਦਿਨ ਚ ਕਾਰੋਬਾਰ ਸਮੇਂ ਪਹੁੰਚੇ 11,620.70 ਅੰਕਾਂ ਦੇ ਸਭ ਤੋਂ ਉਪਰਲੇ ਪੱਧਰ ਨੂੰ ਪਿੱਛੇ ਛੱਡ ਦਿੱਤਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Sensex gained 300 points the Nifty closed at 11645