ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਕਤੂਬਰ ਤੋਂ SBI ਕਰ ਰਿਹੈ ਇਹ ਤਬਦੀਲੀਆਂ, 32 ਕਰੋੜ ਲੋਕਾਂ ’ਤੇ ਪਵੇਗਾ ਅਸਰ

1 ਅਕਤੂਬਰ ਤੋਂ SBI ਕਰ ਰਿਹੈ ਇਹ ਤਬਦੀਲੀਆਂ, 32 ਕਰੋੜ ਲੋਕਾਂ ’ਤੇ ਪਵੇਗਾ ਅਸਰ

ਸਟੇਟ ਬੈਂਕ ਆੱਫ਼ ਇੰਡੀਆ (SBI) ਵੱਲੋਂ ਆਉਂਦੀ ਪਹਿਲੀ ਅਕਤੂਬਰ ਤੋਂ ਸਰਵਿਸ ਚਾਰਜ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ਦੇ 32 ਕਰੋੜ ਖਾਤਾ–ਧਾਰਕਾਂ ਉੱਤੇ ਪਵੇਗਾ।

 

 

ਇਨ੍ਹਾਂ ਤਬਦੀਲੀਆਂ ਅਧੀਨ ਬੈਂਕ ਵੱਲੋਂ ਮਾਸਿਕ ਔਸਤ ਬੈਲੰਸ ਮੇਨਟੇਨ ਨਾ ਰੱਖਣ ਉੱਤੇ ਲੱਗਣ ਵਾਲੇ ਜੁਰਮਾਨੇ ਵਿੱਚ 80 ਫ਼ੀ ਸਦੀ ਤੱਕ ਦੀ ਕਮੀ ਆ ਜਾਵੇਗੀ। ਇਸ ਤੋਂ ਇਲਾਵਾ NEFT ਅਤੇ RTGS ਟ੍ਰਾਂਜ਼ੈਕਸ਼ਨ ਵੀ ਸਸਤੇ ਹੋ ਜਾਣਗੇ।

 

 

ਪਹਿਲੀ ਅਕਤੂਬਰ ਤੋਂ ਸ਼ਹਿਰੀ ਤੇ ਦਿਹਾਤੀ ਦੋਵੇਂ ਇਲਾਕਿਆਂ ਵਿੱਚ ਔਸਤ ਮਾਸਿਕ ਬੈਲੰਸ 5,000 ਰੁਪਏ ਤੋਂ ਘਟਾ ਕੇ 3,000 ਰੁਪਏ ਰਹਿ ਜਾਵੇਗਾ। ਪਿੰਡਾਂ ਦੇ ਇਲਾਕਿਆਂ ਵਿੱਚ ਬੈਲੰਸ ਇੰਨਾ ਹੀ ਰੱਖਣਾ ਹੁੰਦਾ ਹੈ। ਫਿਰ ਬੈਲੰਸ ਘੱਟ ਰੱਖਣ ਉੱਤੇ 12 ਰੁਪਏ ਤੇ ਜੀਐੱਸਟੀ ਅਦਾ ਕਰਨਾ ਹੋਵੇਗਾ ਜੋ ਇਸ ਵੇਲੇ 60 ਰੁਪਏ ਤੇ ਜੀਐੱਸਟ ਵੱਖਰਾ ਹੈ।

 

 

ਹਾਲੇ SBI ’ਚ ਸੈਲਰੀ ਅਕਾਊਂਟ, ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ, ਪੀਐੱਮ ਜਨਧਨ ਯੋਜਨਾ ਖਾਤੇ ਏਐੱਮਬੀ ਵਿੱਚ ਸ਼ਾਮਲ ਨਹੀਂ ਹੁੰਦੇ ਪਰ 1 ਅਕਤੂਬਰ ਤੋਂ ਨੋ ਫ਼੍ਰਿਲ ਅਕਾਊਂਟ, ਪਹਿਲਾ ਕਦਮ ਤੇ ਪਹਿਲੀ ਉਡਾਣ ਅਕਾਊਂਟ, 18 ਸਾਲਾਂ ਦੀ ਉਮਰ ਦੇ ਨਾਬਾਲਗ਼, ਪੈਨਸ਼ਨਰ, ਸੀਨੀਅਰ ਸਿਟੀਜ਼ਨ ਤੇ 21 ਸਾਲ ਤੱਕ ਦੇ ਵਿਦਿਆਰਥੀਆਂ ਦੇ ਅਕਾਊਂਟ AMB ਤੋਂ ਬਾਹਰ ਹੋਣਗੇ।

 

 

SBI ਦੇ ਡਿਜੀਟਲ ਮੋਡ ਤੋਂ RTGS ਅਤੇ NEFT ਦੇ ਮਾਧਿਅਮ ਰਾਹੀਂ ਟ੍ਰਾਂਜ਼ੈਕਸ਼ਨ ਕਰਨ ਨੂੰ 1 ਜੁਲਾਈ ਤੋਂ ਮੁਫ਼ਤ ਕਰ ਚੁੱਕਾ ਹੈ। ਪਰ ਹੁਣ 1 ਅਕਤੂਬਰ ਤੋਂ ਬ੍ਰਾਂਚ ਤੋਂ NEFT/RTGS ਕਰਨ ’ਤੇ ਵੀ ਪਹਿਲਾਂ ਦੇ ਮੁਕਾਬਲੇ ਘੱਟ ਫ਼ੀਸ ਲਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These changes in SBI from 1st October 32 Crore will be affected