ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ATM ਵਰਤਣ ਲਈ ਹੋ ਸਕਦੇ ਨੇ ਇਹ ਨਵੇਂ ਕਾਨੂੰਨ ਲਾਗੂ

ATM ਵਰਤਣ ਲਈ ਹੋ ਸਕਦੇ ਨੇ ਇਹ ਨਵੇਂ ਕਾਨੂੰਨ ਲਾਗੂ

ਅੱਜ ਲਗਭਗ ਹਰੇਕ ਵਿਅਕਤੀ ਏਟੀਐੱਮ (ATM) ਵਰਤਦਾ ਹੈ ਪਰ ਏਟੀਐੱਮ ਦੀ ਵਰਤੋਂ ਨਾਲ ਇਸ ਰਾਹੀਂ ਹੋਣ ਵਾਲੀ ਧੋਖਾਧੜੀ ਵੀ ਬਹੁਤ ਵਧ ਰਹੀ ਹੈ। ਇਸ ਲਈ ਏਟੀਐੱਮ ਧੋਖਾਧੜੀ ਰੋਕਣ ਲਈ ਦਿੱਲੀ ਸਟੇਟ ਲੈਵਲ ਬੈਂਕਰਜ਼ ਕਮੇਟੀ (SLBC) ਨੇ ਕੁਝ ਸੁਝਾਅ ਦਿੱਤੇ ਹਨ।

 

 

ਜੇ ਇਸ ਸੂਝਾਅ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸ ਦਾ ਤੁਹਾਡੇ ਉੱਤੇ ਸਿੱਧਾ ਅਸਰ ਪਵੇਗਾ।  SLBC ਨੇ ਸੁਝਾਅ ਦਿੱਤਾ ਹੈ ਕਿ ਦੋ ਏਟੀਐੱਮ ਟ੍ਰਾਂਜ਼ੈਕਸ਼ਨ ਵਿਚਾਲੇ ਛੇ ਤੋਂ 12 ਘੰਟਿਆਂ ਦਾ ਸਮਾਂ ਹੋਣਾ ਚਾਹੀਦਾ ਹੈ।

 

 

ਇੰਝ ਜੇ ਨਵਾਂ ਸੁਝਾਅ ਕਾਨੂੰਨ ਬਣ ਕੇ ਲਾਗੂ ਹੋ ਗਿਆ, ਤਾਂ ਏਟੀਐੱਮ ’ਚੋਂ ਇੱਕ ਵਾਰ ਪੈਸੇ ਕੱਢੇ ਜਾਣ ਤੋਂ ਬਾਅਦ ਤੁਸੀਂ ਨਿਰਧਾਰਤ ਸਮੇਂ ਤੱਕ ਦੋਬਾਰਾ ਪੈਸੇ ਕਢਵਾ ਨਹੀਂ ਸਕੋਗੇ। ਇਸ ਯੋਜਨਾ ਉੱਤੇ ਪਿਛਲੇ ਹਫ਼ਤੇ 18 ਬੈਂਕਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਹੋਈ ਸੀ ਤੇ ਅਜਿਹੇ ਸੁਝਾਅ ਉੱਥੇ ਵਿਚਾਰੇ ਗਏ ਸਨ।

 

 

ਇਸ ਤੋਂ ਇਲਾਵਾ ਬੈਂਕਾਂ ਨੂੰ ਦੂਜੇ ਸੁਝਾਅ ਵੀ ਦਿੱਤੇ ਗਏ ਹਨ। ਅਣ–ਅਧਿਕਾਰਤ ਤੌਰ ’ਤੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ’ਤੇ ਖਾਤਾ–ਧਾਰਕਾਂ ਨੂੰ ਅਲਰਟ ਕਰਨ ਲਈ ਓਟੀਪੀ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਏਟੀਐੱਮ ਲਈ ਸੈਂਟਰਲਾਈਜ਼਼ਡ ਮਾਨੀਟਰਿੰਗ ਸਿਸਟਮ ਦਾ ਸੁਝਾਅ ਵੀ ਦਿੱਤਾ ਗਿਆ ਹੈ।

 

 

ਸੈਂਟਰਲਾਈਜ਼ਡ ਮਾਨੀਟਰਿੰਗ ਸਿਸਟਮ ਓਬੀਸੀ ਬੈਂਕ, ਭਾਰਤੀ ਸਟੇਟ ਬੈਂਕ, ਪੀਐੱਨਬੀ, ਆਈਡੀਬੀਆਈ ਬੈਂਕ ਤੇ ਕੇਨਰਾ ਬੈਂਕ ਵਿੱਚ ਪਹਿਲਾਂ ਤੋਂ ਹੀ ਅਜਿਹੇ ਨਿਯਮ ਲਾਗੂ ਹਨ।

 

 

ਇਸ ਸੰਦਰਭ ਵਿੱਚ ਦਿੱਲੀ ਐੱਸਐੱਲਬੀਸੀ ਦੇ ਕਨਵੀਨਰ ਅਤੇ ਓਰੀਐਂਟਲ ਬੈਂਕ ਆੱਫ਼ ਕਾਮਰਸ ਦੇ ਐੱਮਡੀ ਅਤੇ ਸੀਈਓ ਮੁਕੇਸ਼ ਕੁਮਾਰ ਜੈਨ ਨੇ ਕਿਹਾ ਕਿ ਏਟੀਐੱਮ ਨਾਲ ਹੋਣ ਵਾਲੀ ਜ਼ਿਆਦਾਤਰ ਧੋਖਾਧੜੀ ਰਾਤ ਵੇਲੇ ਭਾਵ ਅੱਧੀ ਰਾਤ ਤੋਂ ਲੈ ਕੇ ਤੜਕੇ ਸਵੇਰੇ ਤੱਕ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These new laws may be implemented for ATM use