ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਹਜ਼ਾਰ ਰੁਪਏ ਦੇ ਬਜਟ 'ਚ ਸਹੀ ਬੈਠਦੇ ਹਨ ਇਹ ਸਮਾਰਟਫ਼ੋਨ

 

ਜੇ ਤੁਸੀਂ 10 ਹਜ਼ਾਰ ਰੁਪਏ ਦੇ ਬਜਟ ਵਿੱਚ ਚੰਗੇ ਸਮਾਰਟਫ਼ੋਨ ਦੀ ਖੋਜ ਕਰ ਰਹੇ ਹੋ ਤਾਂ ਥੋੜਾ ਰੁਕੋ। ਇਸ ਸਟੋਰੀ ਨੂੰ ਪੂਰਾ ਪੜ੍ਹੋ ਅਤੇ ਮੁੜ ਮੁਲਾਂਕਣ ਕਰੋ ਕਿ ਕਿਹੜਾ ਫ਼ੋਨ ਖ਼ਰੀਦਣਾ ਹੈ। ਦਰਅਸਲ, ਸਮਾਰਟਫ਼ੋਨ ਦੀ ਦੁਨੀਆਂ ਵਿੱਚ ਛਾਈ ਹੋਈ ਚਾਈਨਜ਼ ਕੰਪਨੀ ਐਮ ਆਈ ਨੇ ਰੈੱਡਮੀ 8 ਏ ਲਾਂਚ ਕੀਤਾ ਹੈ। ਇਹ ਫ਼ੋਨ 6500 ਰੁਪਏ ਹੈ। ਇਸ ਵਿੱਚ ਸ਼ਾਨਦਾਰ ਫੀਚਰਜ਼ ਵੀ ਹਨ। ਉਥੇ, ਤੁਹਾਡੇ ਕੋਲ ਸੈਮਸੰਗ ਦਾ ਵੀ ਇੱਕ ਚੰਗਾ ਵਿਕਲਪ ਮੌਜੂਦ ਹੈ।

 

ਰੈੱਡਮੀ 8 ਏ -

ਰੈੱਡਮੀ 8 ਏ ਸਮਾਰਟਫ਼ੋਨ ਵਿੱਚ 6.22 ਇੰਚ (15.8 ਸੈਂਟੀਮੀਟਰ) ਦਾ ਡੌਟ ਨਾਚ ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ ਵੇਖਣ ਵਿੱਚ ਕਾਫ਼ੀ ਖੂਬਸੂਰਤ ਹੈ। ਇਸ ਵਿੱਚ ਸਨੈਪਡ੍ਰੈਗਨ 439 ਪ੍ਰੋਸੈਸਰ ਵੀ ਹੈ। ਫ਼ੋਨ ਦੇ ਫਰੰਟ ਵਿੱਚ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਫੋਨ ਦੇ ਬੈਕ ਵਿੱਚ 12 ਮੈਗਾਪਿਕਸਲ ਦਾ Sony IMX 363 ਸੈਂਸਰ ਦਿੱਤਾ ਗਿਆ ਹੈ। ਇਸ ਵਿੱਚ AI  ਪੋਟ੍ਰੇਟ ਮੋਡ ਵੀ ਦਿੱਤਾ ਗਿਆ ਹੈ। ਫ਼ੋਨ ਵਿੱਚ Type-C USB ਦਿੱਤਾ ਗਿਆ ਹੈ। Redmi 8A ਵਿੱਚ 18W ਫਾਸਟ ਚਾਰਜਿੰਗ ਨਾਲ 5000 ਐਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਸਮਾਰਟ ਫੋਨ ਦੀ ਸ਼ੁਰੂਆਤੀ ਕੀਮਤ 6499 ਰੁਪਏ ਹੈ।

 

Samsung Galaxy M20 -

ਸੈਮਸੰਗ ਦੇ ਪ੍ਰਸਿੱਧ ਐਮ-ਸੀਰੀਜ਼ ਦੇ ਇਸ ਫ਼ੋਨ ਵਿੱਚ 6.3 ਇੰਚ ਫੁੱਲ ਐੱਚਡੀ + ਇਨਫਿਨਿਟੀ-ਵੀ ਡਿਸਪੇਲਅ ਹੈ। ਅਹਿਮ ਗੱਲ ਇਹ ਹੈ ਕਿ ਇਸ ਵਿੱਚ 5,000 ਐਮਏਐਚ ਦੀ ਵੱਡੀ ਬੈਟਰੀ ਹੈ, ਜੋ ਕਿ ਕਾਫ਼ੀ ਚੱਲਦੀ ਹੈ। ਇਸ ਸਮਾਰਟਫ਼ੋਨ ਵਿੱਚ 1.6GHz ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਰੀਅਰ ਪੈਨਲ 'ਤੇ 13 ਮੈਗਾਪਿਕਸਲ ਕੈਮਰਾ ਕੈਮਰਾ f / 1.9 ਅਪਰਚਰ ਨਾਲ ਮਿਲਦਾ ਹੈ। ਡਿਵਾਈਸ ਦੀ 3 ਜੀਬੀ ਰੈਮ ਵੈਰੀਅੰਟ ਦੀ ਕੀਮਤ 9,999 ਰੁਪਏ ਹੈ।

 

 

ਰੈੱਡਮੀ ਵਾਈ 3 -
Redmi Y3 -

 

ਜੇ ਤੁਹਾਨੂੰ ਸੈਲਫੀ ਕਲਿੱਕ ਕਰਨ ਦਾ ਸ਼ੌਕ ਹੈ ਤਾਂ ਇਹ ਇੱਕ ਚੰਗਾ ਵਿਕਲਪ ਹੈ। ਇਸ ਫ਼ੋਨ ਵਿੱਚ 32 ਐਮ ਪੀ ਵਾਲੇ ਸੁਪਰ ਸੈਲਫੀ ਕੈਮਰੇ ਵਿੱਚ ਆਟੋ ਐਚਡੀਆਰ ਮੌਜੂਦ ਹੈ। ਯੂਜ਼ਰਸ ਇਸ ਕੈਮਰੇ ਤੋਂ ਫੁੱਲ ਐੱਚਡੀ ਸੈਲਫੀ ਵੀਡੀਓ ਵੀ ਰਿਕਾਰਡ ਕਰ ਸਕਦੇ ਹਨ। ਇਸ ਦੇ ਬੈਕ ਵਿੱਚ 12 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਇਸ ਦੇ ਨਾਲ ਹੀ ਗੂਗਲ ਲੈਂਜ਼ ਦਾ ਆਪਸ਼ਨ ਵੀ ਹੈ। ਫ਼ੋਨ ਦੀ ਕੀਮਤ 7,999 ਰੁਪਏ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These smartphones fit in the budget of 10 thousand rupees