ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਬੈਂਕ ਨੇ ਵੀ ਐਫ਼ਡੀ ਦੀਆਂ ਵਿਆਜ ਦਰਾਂ ’ਚ ਕੀਤਾ ਵਾਧਾ

ਰਿਜ਼ਰਵ ਬੈਂਕ ਦੀ ਨੀਤੀਗਤ ਦਰਾਂ ਚ ਵਾਧੇ ਮਗਰੋਂ ਕਰਜੇ ਦੀਆਂ ਦਰਾਂ ਦੇ ਨਾਲ ਐਫ਼ਡੀ ਤੇ ਵੀ ਵਿਆਜ ਦਰਾਂ ਵੱਧਣ ਲੱਗੀਆਂ ਹਨ। ਨਿਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐਚਡੀਐਫ਼ਸੀ ਨੇ ਸੋਮਵਾਰ ਨੂੰ ਐਫ਼ਡੀ ਦੀਆਂ ਵਿਆਜ ਦਰਾਂ ਚ 0.6 ਫੀਸਦ ਵਾਧਾ ਕਰ ਦਿੱਤਾ। ਇਸ ਤੋਂ ਪਹਿਲਾਂ ਐਸਬੀਆਈ ਨੇ ਐਫ਼ਡੀ ਤੇ ਵਿਆਜ ਦਰ ਵਧਾ ਦਿੱਤੀ ਸੀ। ਹੋਰ ਬੈਂਕ ਵੀ ਹੁਣ ਜਲਦ ਹੀ ਅਜਿਹਾ ਕਦਮ ਚੁੱਕਣ ਦੀ ਤਿਆਰੀ ਚ ਹਨ।  

 

 

 

ਐਫ਼ਡੀ ਜਮ੍ਹਾਂ ਤੇ ਵਿਆਜ ਦਰਾਂ ਚ ਵਾਧੇ ਕਾਰਨ ਕਰਜ਼ੇ ਦੀ ਵਿਆਜ ਦਰਾਂ ਤੇ ਵੀ ਦਬਾਅ ਬਣੇਗਾ। ਬੈਂਕ ਨੇ 6 ਮਹੀਨਿਆਂ ਤੋਂ ਲੈ ਕੇ 5 ਸਾਲ ਦੀ ਮਿਆਦੀ ਜਮ੍ਹਾਂ ਤੇ ਵਿਆਜ ਦਰਾਂ ਚ ਵਾਧਾ ਕਰ ਦਿੱਤੀ ਹੈ। 

 

6 ਮਹੀਨੇ ਤੋਂ ਲੈ ਕੇ 9 ਮਹੀਨਿਆਂ ਦੀ ਐਫ਼ਡੀ ਤੇ 6.75 ਫੀਸਦ ਕਰ ਦਿੱਤਾ ਗਿਆ ਹੈ ਜਦਕਿ 9 ਮਹੀਨੇ ਤਿੰਨ ਦਿਨਾਂ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਦੀ ਜਮ੍ਹਾਂ ਰਕਮ ਤੇ ਵਿਆਜ ਦਰ 0.6 ਫੀਸਦ ਵਧਾ ਦਿੱਤਾ ਗਿਆ ਹੈ। 

 

ਇੱਕ ਸਾਲ ਦੀ ਮਿਆਦੀ ਜਮ੍ਹਾਂ ਤੇ ਵਿਆਜ ਦਰ 0.4 ਫੀਸਦ ਵਧਾ ਕੇ 7.25 ਫੀਸਦ ਕੀਤੀ ਗਈ ਹੈ। ਉਥੇ ਹੀ 2 ਸਾਲ 1 ਦਿਨ ਤੋਂ ਲੈ ਕੇ 5 ਸਾਲ ਦੀ ਮਿਆਦੀ ਜਮ੍ਹਾਂ ਤੇ ਵਿਆਜ ਦਰ 0.10 ਫੀਸਦ ਵਧਾਈ ਗਈ ਹੈ। ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਰੈਪੋ ਦਰ ਨੂੰ 0.25 ਫੀਸਦ ਵਧਾ ਕੇ 6.5 ਫੀਸਦ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This bank has also increased the interest rate of the FD