ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਵੇਚ ਰਹੀ ਹੈ ਸਸਤਾ ਸੋਨਾ, ਅੱਜ ਖਰੀਦਣ ਦਾ ਆਖਰੀ ਮੌਕਾ

ਚਾਲੂ ਵਿੱਤ ਸਾਲ ਚ ਸੋਨੇ ਚ ਨਿਵੇਸ਼ ਦੀ ਸਰਕਾਰੀ ਯੋਜਨਾ ਸੋਵਰੇਨ ਗੋਲਡ ਬਾਂਡ (Sovereign Gold Bond) ਦੇ ਦੂਜੇ ਪੜਾਅ ਚ ਨਿਵੇਸ਼ ਅੱਜ ਸ਼ੁੱਕਰਵਾਰ ਨੂੰ ਖ਼ਤਮ ਹੋਵੇਗਾ। ਇਸ ਚ ਨਿਵੇਸ਼ ਕਰਨ ਦੀ ਆਖਰੀ ਮਿਤੀ 8 ਜੁਲਾਈ ਤੋਂ 12 ਜੁਲਾਈ ਰੱਖੀ ਗਈ। ਸਰਕਾਰ ਮੁਤਾਬਕ ਇਸ ਸਕੀਮ ਚ ਨਿਵੇਸ਼ ਕਰਨ ਦਾ ਅੱਜ ਆਖਰੀ ਦਿਨ ਹੈ।

 

5 ਜੁਲਾਈ ਨੂੰ ਆਮ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੇ ’ਤੇ ਦਰਾਮਦ ਫੀਸ 10 ਫੀਸਦ ਤੋਂ ਵਧਾ ਕੇ 12.5 ਫੀਸਦ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਸੋਨੇ ਦੇ ਮੁੱਲ ਚ ਵਧਾ ਹੋਇਆ। ਹਾਲਾਂਕਿ ਸਸਤਾ ਸੋਨਾ ਖਰੀਦਣ ਲਈ ਸਰਕਾਰ ਦੀ ਇਸ ਸਕੀਮ ਦੀ ਮਦਦ ਲਈ ਜਾ ਸਕਦੀ ਹੈ।

 

10 ਜੁਲਾਈ ਦੇ ਹਿਸਾਬ ਤੋਂ ਸੋਨੇ ਦੀ ਬਾਜ਼ਾਰ ਚ ਕੀਮਤ 3,487 ਰੁਪਏ ਪ੍ਰਤੀ ਗ੍ਰਾਮ ਹੈ ਜਦਕਿ ਸਕੀਮ ਤਹਿਤ ਤੁਸੀਂ ਸੋਨਾ 3,443 ਰੁਪਏ ਪ੍ਰਤੀ ਗ੍ਰਾਮ ਦੇ ਮੁੱਲ ਦੇ ਹਿਸਾਬ ਨਾਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਡਿਜੀਟਲ ਤਕਨੀਕ ਰਾਹੀਂ ਅਦਾਇਗੀ ਕਰਨ ਨਾਲ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਕੁੱਲ ਮਿਲਾ ਕੇ ਬਾਜ਼ਾਰ ਤੋਂ 94 ਰੁਪਏ ਘੱਟ ਕੀਮਤ ’ਤੇ ਨਿਵੇਸ਼ ਕਰ ਸਕਦੇ ਹੋ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:today is last day to Invest in gold by Sovereign Gold Bond Scheme 2019-20