ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਟੋਯੋਟਾ ਨੇ 9 ਫਰਵਰੀ ਤੱਕ ਬੰਦ ਕੀਤੇ ਚੀਨੀ ਪਲਾਂਟ

ਜਾਪਾਨੀ ਕਾਰ ਨਿਰਮਾਤਾ ਕੰਪਨੀ ਟੋਯੋਟਾ ਨੇ 9 ਫਰਵਰੀ ਤੱਕ ਚੀਨ ਵਿੱਚ ਆਪਣੇ ਸਾਰੇ ਪਲਾਂਟ ਬੰਦ ਕਰ ਦਿੱਤੇ ਹਨ। ਇਸ ਦਾ ਮੁੱਖ ਕਾਰਨ ਚੀਨ ਵਿੱਚ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣਾ ਹੈ। ਵਾਇਰਸ ਕਾਰਨ ਹੁਣ ਤੱਕ 130 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਟੋਯੋਟਾ ਦੇ ਇਕ ਬੁਲਾਰੇ ਨੇ ਏਜੰਸੀ ਨੂੰ ਦੱਸਿਆ ਕਿ ਸਥਾਨਕ ਅਤੇ ਖੇਤਰੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ ਨਿਰਦੇਸ਼ਾਂ ਅਤੇ 29 ਜਨਵਰੀ ਤੱਕ ਕਲਪੁਰਜਿਆਂ ਦੀ ਸਪਲਾਈ ਦੀ ਸਥਿਤੀ ਦੇ ਮੱਦੇਨਜ਼ਰ, ਅਸੀਂ 9 ਫਰਵਰੀ ਤੱਕ ਆਪਣੇ ਪਲਾਂਟਾਂ ਵਿੱਚ ਕੰਮਕਾਜ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।


ਬੁਲਾਰੇ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰਨਗੇ ਅਤੇ 10 ਫਰਵਰੀ ਤੋਂ ਕੰਮਕਾਜ ਸ਼ੁਰੂ ਕਰਨ ਬਾਰੇ ਫ਼ੈਸਲਾ ਲੈਣਗੇ। ਇਸ ਤੋਂ ਪਹਿਲਾਂ, ਕੰਪਨੀ ਦੇ ਪਲਾਂਟ, ਚੀਨੀ ਦੇ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਬੰਦ ਹੋਏ ਸਨ ਅਤੇ ਸੋਮਵਾਰ ਅਤੇ ਮੰਗਲਵਾਰ ਨੂੰ ਕੰਮ ਸ਼ੁਰੂ ਹੋਣਾ ਸੀ।


ਕੰਪਨੀ ਦੇ ਇਸ ਫੈਸਲੇ ਦਾ ਅਸਰ ਚੀਨ ਵਿੱਚ ਸਥਿਤ ਇਸ ਦੇ ਤਿੰਨ ਪਲਾਂਟਾਂ, ਜੀਏਸੀ ਟੋਯੋਟਾ ਮੋਟਰ ਕੰਪਨੀ ਲਿਮਟਿਡ, ਤਿਆਂਜਿਨ ਐਫਏਡਬਲਯੂ ਟੋਯੋਟਾ ਮੋਟਰ ਕੰਪਨੀ ਲਿਮਟਿਡ ਅਤੇ ਸਿਚੁਆਨ ਐਫਏਡਬਲਯੂ ਟੋਯੋਟਾ ਮੋਟਰ ਕੰਪਨੀ ਲਿਮਟਿਡ ਉੱਤੇ ਪਵੇਗਾ।


ਚੀਨ ਵਿੱਚ ਹੁਣ ਤਕ ਲਗਭਗ 6,000 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਕਈ ਦੇਸ਼ਾਂ ਨੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਵਾਇਰਸ ਦੀ ਲਾਗ ਉਥੋਂ ਹੀ ਸ਼ੁਰੂ ਹੋਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Toyota shut down China plant due to Coronavirus till February 9