ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 3 ਦਿਨਾਂ 'ਚ ਹੋ ਜਾਵੇਗਾ ਮੋਬਾਈਲ ਨੰਬਰ ਪੋਰਟ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੋਬਾਈਲ ਨੰਬਰ ਪੋਰਟੇਬਿਲਟੀ (MNP) ਨਾਲ ਸਬੰਧਤ ਨਿਯਮਾਂ 'ਚ ਬਦਲਾਅ ਕਰ ਦਿੱਤਾ ਹੈ। ਟਰਾਈ ਨੇ ਹੁਣ ਇੱਕ ਹੀ ਸਰਵਿਸ ਖੇਤਰ ਦੇ ਮੋਬਾਈਲ ਨੰਬਰ ਨੂੰ ਦੂਜੀ ਕੰਪਨੀ 'ਚ ਪੋਰਟ ਕਰਨ ਦੀ ਪ੍ਰਕਿਰਿਆ ਲਈ ਤਿੰਨ ਦਿਨ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ।

ਇਸੇ ਤਰ੍ਹਾਂ ਇਕ ਸਰਕਿਲ ਤੋਂ ਦੂਜੇ ਸਰਕਿਲ 'ਚ ਨੰਬਰ ਪੋਰਟ ਕਰਨ ਲਈ ਕੀਤੀ ਗਈ ਅਪੀਲ ਦਾ ਨਿਪਟਾਰਾ ਕਰਨ ਲਈ ਕੰਪਨੀਆਂ ਨੂੰ ਸਿਰਫ 5 ਦਿਨ ਦਾ ਹੀ ਸਮਾਂ ਮਿਲੇਗਾ। ਟਰਾਈ ਦੇ ਅਧਿਕਾਰੀਆਂ ਮੁਤਾਬਕ ਨਵੇਂ ਨਿਯਮ ਆਗਾਮੀ 16 ਦਸੰਬਰ ਤੋਂ ਪ੍ਰਭਾਵੀ ਹੋ ਜਾਣਗੇ।

 

ਨਵੇਂ ਨਿਯਮਾਂ ਮੁਤਾਬਕ ਪੋਰਟਿੰਗ ਦੀ ਅਪੀਲ ਗਲਤ ਕਾਰਨ ਕਰ ਕੇ ਰੱਦ ਕਰਨ 'ਤੇ ਟਰਾਈ ਮੋਬਾਈਲ ਆਪ੍ਰੇਟਰ 'ਤੇ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ। ਨਵੇਂ ਨਿਯਮਾਂ ਤਹਿਤ ਟਰਾਈ ਨੇ ਕਾਰਪੋਰੇਟ ਪੋਰਟਿੰਗ ਨੂੰ ਵੀ ਆਸਾਨ ਕੀਤਾ ਹੈ। ਹੁਣ ਸਿੰਗਲ ਅਥਰਾਈਜੇਸ਼ਨ ਲੈਟਰ ਦੀ ਵਰਤੋਂ ਕਰ ਕੇ ਇਕੱਠੇ 100 ਮੋਬਾਈਲ ਨੰਬਰ ਪੋਰਟ ਕਰਵਾਏ ਜਾ ਸਕਣਗੇ। ਪਹਿਲਾਂ ਇਹ ਲਿਮਟ 50 ਮੋਬਾਈਲ ਨੰਬਰ ਸੀ।
 

ਕਿਉਂ ਹੋਈ ਨਵੇਂ ਨਿਯਮ ਲਾਗੂ ਹੋਣ 'ਚ ਦੇਰ :
TRAI ਨੇ ਦੱਸਿਆ ਸੀ ਕਿ ਟੈਲੀਕਾਮ ਆਪਰੇਟਰਜ਼ ਵੱਲੋਂ ਟੈਸਟਿੰਗ 'ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਨਵੇਂ ਨਿਯਮ ਲਾਗੂ ਹੋਣ 'ਚ ਦੇਰ ਹੋ ਰਹੀ ਹੈ। TRAI ਚਾਹੁੰਦਾ ਹੈ ਕਿ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਟੈਸਟ ਕੀਤਾ ਜਾਵੇ ਤਾਂ ਜੋ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ MNP ਸਰਵਿਸ ਪ੍ਰੋਵਾਈਡਰਜ਼ ਤੇ ਟੈਲੀਕਾਮ ਆਪਰੇਟਰਜ਼ ਦਾ ਤਕਨੀਕੀ ਸਪੋਰਟ ਬੇਹੱਦ ਜ਼ਰੂਰੀ ਹੈ।

 

ਜਾਣੋ ਕੀ ਹੁੰਦੀ ਹੈ MNP?
ਮੋਬਾਈਲ ਨੰਬਰ ਪੋਰਟੇਬਿਲਟੀ ਸਰਵਿਸ ਯੂਜ਼ਰ ਨੂੰ ਬਿਨਾਂ ਆਪਣਾ ਮੋਬਾਈਲ ਨੰਬਰ ਬਦਲੇ ਇਕ ਆਪਰੇਟਰ ਤੋਂ ਦੂਸਰੇ 'ਚ ਪੋਰਟ ਕਰਨ ਦਾ ਮੌਕਾ ਦਿੰਦੀ ਹੈ। ਇਸ ਦੇ ਲਈ ਯੂਜ਼ਰ ਨੂੰ ਪੋਰਟਿੰਗ ਕੋਡ ਜਨਰੇਟ ਕਰਨਾ ਪੈਂਦਾ ਹੈ। ਇਹ ਯੂਨੀਕ ਕੋਡ ਹੀ ਉਨ੍ਹਾਂ ਨੂੰ ਨੰਬਰ ਪੋਰਟ ਕਰਨ 'ਚ ਮਦਦ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trai fixes 3 working day to process MNP in same circle