ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਚੀਨ ਨਾਲ ਵਪਾਰ ਸਮਝੌਤੇ 'ਤੇ ਮੁੜ ਗੱਲਬਾਤ ਤੋਂ ਕੀਤਾ ਇਨਕਾਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਸ ਨੂੰ ਚੀਨ ਨਾਲ ਵਪਾਰਕ ਸਮਝੌਤੇ ਦੀ ਨਵੀਨੀਕਰਣ ਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਇਕ ਦਿਨ ਪਹਿਲਾਂ ਯੂਐਸ ਨੇ ਬੀਜਿੰਗ ਨੂੰ ਵਪਾਰ ਯੁੱਧ ਖ਼ਤਮ ਕਰਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਸਮਝੌਤੇ ਦਾ ਸਨਮਾਨ ਨਾ ਕਰਨ ’ਤੇ "ਬਹੁਤ ਗੰਭੀਰ ਨਤੀਜਿਆਂ" ਭੁੱਗਤਣ ਦੀ ਚੇਤਾਵਨੀ ਦਿੱਤੀ ਸੀ।

 

ਟਰੰਪ ਦਾ ਇਹ ਬਿਆਨ ਹਾਂਗ ਕਾਂਗ ਦੀ ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਇਕ ਰਿਪੋਰਟ ਦੇ ਪ੍ਰਸੰਗ ਚ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੀਨ ਵਪਾਰ ਸਮਝੌਤੇ ’ਤੇ ਫਿਰ ਤੋਂ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਜੋ ਇਸਨੂੰ ਬੀਜਿੰਗ ਲਈ ਵਧੇਰੇ ਅਨੁਕੂਲ ਬਣਾਇਆ ਜਾ ਸਕੇ। ਇਸ ਰਿਪੋਰਟ ਦੇ ਸਬੰਧ ਵਿਚ ਟਰੰਪ ਨੂੰ ਪੁੱਛਿਆ ਗਿਆ, "ਕੀ ਤੁਸੀਂ ਅਜਿਹਾ ਕਰਨ ਲਈ ਤਿਆਰ ਹੋ?"

 

ਇਸ ’ਤੇ ਟਰੰਪ ਨੇ ਸੋਮਵਾਰ ਨੂੰ ਕਿਹਾ, "ਨਹੀਂ. ਕਦੇ ਨਹੀਂ. ਕੁਝ ਹੱਦ ਤਕ ਵੀ ਨਹੀਂ। ਨਹੀਂ, ਮੈਨੂੰ ਕੋਈ ਦਿਲਚਸਪੀ ਨਹੀਂ ਹੈ। ਅਸੀਂ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਬਾਰੇ ਮੈਂ ਵੀ ਸੁਣਿਆ ਹੈ ... ਉਹ ਆਪਣੇ ਲਈ ਬਿਹਤਰ ਸਮਝੌਤਾ ਕਰਨ ਲਈ ਵਪਾਰਕ ਗੱਲਬਾਤ ਨੂੰ ਦੁਬਾਰਾ ਖੋਲ੍ਹਣਾ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਚੀਨ ਕਈ ਦਹਾਕਿਆਂ ਤੋਂ ਅਮਰੀਕਾ ਦਾ ਫਾਇਦਾ ਲੈ ਰਿਹਾ ਸੀ, ਕਿਉਂਕਿ ਉਸਦੇ ਪੂਰਵਜਾਂ ਨੇ ਇਸ ਨੂੰ ਹੋਣ ਦਿੱਤਾ।

 

ਟਰੰਪ ਨੇ ਕਿਹਾ, “ਨਹੀਂ, ਮੈਨੂੰ ਇਸ ਚ ਕੋਈ ਦਿਲਚਸਪੀ ਨਹੀਂ ਹੈ। ਆਓ ਦੇਖੀਏ ਕਿ ਉਹ ਆਪਣੇ ਸਮਝੌਤੇ 'ਤੇ ਅਮਲ ਕਰਦੇ ਹਨ ਜਾਂ ਨਹੀਂ। 4 ਮਈ ਨੂੰ ਯੂਐਸ ਦੇ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਚੇਤਾਵਨੀ ਦਿੱਤੀ ਕਿ ਜੇ ਚੀਨ ਵਪਾਰ ਸੌਦੇ ਦਾ ਸਨਮਾਨ ਨਹੀਂ ਕਰਦਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

 

ਟਰੰਪ ਨੇ ਪਹਿਲਾਂ ਕਿਹਾ ਹੈ ਕਿ ਜੇ ਚੀਨ ਨੇ ਸਮਝੌਤੇ ਦਾ ਸਨਮਾਨ ਨਹੀਂ ਕੀਤਾ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇਸ ਦੇ ਪ੍ਰਬੰਧਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਹ ਇਸ ਨੂੰ ਰੱਦ ਕਰ ਦੇਣਗੇ। ਜਨਵਰੀ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਬੀਜਿੰਗ ਨੇ 2020-21 ਵਿਚ ਘੱਟੋ ਘੱਟ 200 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਅਤੇ ਸੇਵਾਵਾਂ ਦੀ ਖਰੀਦ ਕਰਨ ਲਈ ਸਹਿਮਤੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump refuses to negotiate trade agreement with China again