ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਟੀਵੀ ਤੇ ਘਰੇਲੂ ਉਪਕਰਣ ਹੋਣਗੇ ਮਹਿੰਗੇ

ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਟੀਵੀ ਤੇ ਘਰੇਲੂ ਉਪਕਰਣ ਹੋਣਗੇ ਮਹਿੰਗੇ

ਅਗਲੇ ਮਹੀਨੇ ਤੋਂ ਟੀਵੀ ਤੇ ਘਰੇਲੂ ਉਪਕਰਣ ਮਹਿੰਗੇ ਹੋ ਸਕਦੇ ਹਨ. ਟਿਕਾਊ ਉਪਭੋਗਤਾ ਸਾਮਾਨ ਕੰਪਨੀਆਂ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਆਪਣੇ ਉਤਪਾਦਾਂ ਦੀਆਂ ਕੀਮਤਾਂ ਨੂੰ ਵਧਾਉਣ ਬਾਰੇ ਵਿਚਾਰ ਕਰ ਰਹੀਆਂ ਹਨ।ਤਿਉਹਾਰਾਂ ਦੀ ਵਿਕਰੀ ਦੇ ਮੱਦੇਨਜ਼ਰ ਕੰਪਨੀਆਂ ਨੇ ਗਾਹਕਾਂ ਦੀ ਬਜਾਏ ਖ਼ੁਦ ਵਧਾਈ ਗਈ ਲਾਗਤ ਦਾ ਬੋਝ ਚੁੱਕਿਆ।  ਉਤਪਾਦਾਂ ਦੀ ਲਾਗਤ  ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਤੇ ਕਸਟਮ ਡਿਊਟੀ ਵਿੱਚ ਵਾਧੇ ਕਾਰਨ ਵੱਧ ਸਕਦੀ ਹੈ।


ਪੈਨਸੋਨਿਕ ਇੰਡੀਆ ਆਪਣੇ ਉਤਪਾਦਾਂ ਦੀਆਂ ਕੀਮਤਾਂ 7% ਤੱਕ ਵਧਾਉਣ ਲਈ ਤਿਆਰ ਹੈ। ਕੁਝ ਹੋਰ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਵਧਾ ਦਿੱਤੀਆਂ ਹਨ। ਪੈਨਸੋਨਿਕ ਇੰਡੀਆ ਦੇ ਪ੍ਰਧਾਨ ਅਤੇ ਚੀਫ ਐਗਜ਼ੈਕਟਿਵ ਅਫਸਰ (ਸੀ.ਈ.ਓ.) ਮਨੀਸ਼ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ, "ਪਿਛਲੇ ਕੁਝ ਮਹੀਨਿਆਂ ਵਿਚ ਰੁਪਏ ਦੀ ਕੀਮਤ ਵਿੱਚ ਕਮੀ ਆਈ ਹੈ, ਜਿਸ ਦਾ ਲਾਗਤ 'ਤੇ ਅਸਰ ਪਿਆ ਹੈ। ਮਾਰਕੀਟ ਦੀ ਸਥਿਤੀ ਨੂੰ ਦੇਖਦਿਆਂ, ਸਾਨੂੰ ਅਗਲੇ ਮਹੀਨੇ ਤੋਂ 5 ਤੋਂ 7 ਪ੍ਰਤੀਸ਼ਤ ਤੱਕ ਕੀਮਤਾਂ ਵਿੱਚ ਵਾਧਾ ਕਰਨਾ ਪਵੇਗਾ। ਹੇਅਰ ਇੰਡੀਆ ਦੇ ਪ੍ਰਧਾਨ ਐਰਿਕ ਬਰੂਗਨਾ ਨੇ ਕਿਹਾ ਭਾਰਤ ਵਿੱਚ ਤਿਉਹਾਰੀ ਸੀਜ਼ਨ ਦੇ ਬਾਅਦ ਭਾਅ ਵਧਾਏ ਜਾਣਾ ਯਕੀਨੀ ਹੈ।

 


ਤਿਉਹਾਰ ਦਾ ਸੀਜ਼ਨ ਓਨਮ ਦੇ ਨਾਲ ਭਾਰਤ ਵਿੱਚ ਸ਼ੁਰੂ ਹੁੰਦਾ ਹੈ ਤੇ ਦੁਸਹਿਰੇ ਦੇ ਬਾਅਦ ਦੀਵਾਲੀ ਨਾਲ ਖਤਮ ਹੁੰਦਾ ਹੈ। ਉਦਯੋਗ ਦੀ ਕੁੱਲ ਵਿਕਰੀ ਦਾ ਇੱਕ-ਤਿਹਾਈ ਹਿੱਸਾ ਨੂੰ ਤਿਉਹਾਰਾਂ ਦੇ ਮੌਸਮ ਵਿੱਚ ਵਿਕਦਾ ਹੈ। ਹਾਲਾਂਕਿ, ਸੋਨੀ ਜਿਹੀਆਂ ਕੰਪਨੀਆਂ ਦੀ ਕੀਮਤਾਂ ਵਿੱਚ ਸੋਧ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸੋਨੀ ਇੰਡੀਆ ਦੇ ਇਕ ਤਰਜਮਾਨ ਨੇ ਕਿਹਾ, '' ਸਾਡੀ ਟੀਵੀ ਦੇ ਮੁੱਲ ਨੂੰ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV and home appliances will be expensive from next month prices may increase