ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਬੇਰ ਇੰਡੀਆ ਨੇ 600 ਸਥਾਈ ਕਰਮਚਾਰੀ ਨੂੰ ਨੌਕਰੀ ਤੋਂ ਕੀਤਾ ਫਾਰਗ

ਭਾਰਤ 'ਚ ਕੁੱਲ ਕਰਮਚਾਰੀਆਂ ਦੀ 25% ਦੀ ਛਾਂਟੀ


ਆਨਲਾਈਨ ਕੈਬ ਸੇਵਾ ਦੇਣ ਵਾਲੀ ਕੰਪਨੀ ਉਬੇਰ ਨੇ ਭਾਰਤ ਵਿੱਚ 600 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਇਹ ਛਾਂਟੀ ਕਸਟਮਰ ਐਂਡ ਡਰਾਈਵਰ ਸਪੋਰਟ, ਬਿਜ਼ਨਸ ਡਿਪੈਲਪਮੈਂਟ, ਲੀਗਲ, ਫਾਈਨਾਂਸ ਅਤੇ ਮਾਰਕੀਟਿੰਗ ਵਰਟੀਕਲ ਨਾਲ ਕੀਤੀ ਗਈ ਹੈ। ਇਹ 600 ਕਰਮਚਾਰੀ ਉਬਰ ਦੇ ਦੇਸ਼ ਵਿੱਚ ਕੁੱਲ ਵਰਕ ਫੋਰਸ ਦਾ ਕਰੀਬ 25 ਫੀਸਦੀ ਹੈ। 

 

ਦੱਸ ਦਈਏ ਕਿ ਕੈਬ ਸਰਵਿਸ ਪ੍ਰੋਵਾਈਡਰ ਸੈਕਟਰ ਵਿੱਚ ਉਬੇਰ ਦੀ ਵਿਰੋਧੀ ਕੰਪਨੀ ਓਲਾ ਨੇ ਵੀ ਕੋਰੋਨਾ ਤਬਾਹੀ ਨਾਲ ਨਜਿੱਠਣ ਲਈ ਕਰਮਚਾਰੀਆਂ ਦੀ ਮੁੜ ਛਾਂਟੀ ਸ਼ੁਰੂ ਕੀਤੀ ਹੈ। ਸਿਰਫ ਪਿਛਲੇ ਹਫ਼ਤੇ ਹੀ ਓਲਾ ਨੇ 1400 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕੀਤਾ ਹੈ। ਇਹ ਦੇਸ਼ ਵਿੱਚ ਓਲਾ ਦੇ ਕੁੱਲ ਕਰਮਚਾਰੀਆਂ ਦਾ 35 ਪ੍ਰਤੀਸ਼ਤ ਹੈ।

 

ਉਬੇਰ ਨੇ ਐਲਾਨ ਕੀਤਾ ਹੈ ਕਿ ਇਸ ਛਾਂਟੀ ਤੋਂ ਪ੍ਰਭਾਵਤ ਕਰਮਚਾਰੀਆਂ ਨੂੰ ਅਗਲੇ 6 ਮਹੀਨਿਆਂ ਲਈ ਡਾਕਟਰੀ ਬੀਮਾ ਕਵਰੇਜ ਅਤੇ 10 ਹਫ਼ਤਿਆਂ ਦੀ ਤਨਖ਼ਾਹ ਦਿੱਤੀ ਜਾਵੇਗੀ। ਕੰਪਨੀ ਨੇ ਜਿਹੜੇ 600 ਕਰਮਚਾਰੀ ਨੂੰ ਕੱਢਿਆ ਹੈ, ਉਹ ਸਾਰੇ ਸਥਾਈ ਕਰਮਚਾਰੀ ਸਨ। ਉਬੇਰ ਦੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਪ੍ਰਦੀਮ ਪਰਮੇਸਵਰਨ ਨੇ ਕਿਹਾ ਕਿ ਨੌਕਰੀ ਵਿੱਚ ਕਟੌਤੀ ਹਾਲ ਹੀ ਵਿੱਚ ਐਲਾਨੇ ਗਏ ਗਲੋਬਲ ਨੌਕਰੀਆਂ ਵਿੱਚ ਕਟ ਦਾ ਹਿੱਸਾ ਹੈ। ਉਬੇਰ ਨੇ ਵਿਸ਼ਵ ਪੱਧਰ 'ਤੇ ਕੁੱਲ 6700 ਕਰਮਚਾਰੀਆਂ ਨੂੰ ਬਰਖਾਸਤ ਕੀਤਾ ਹੈ, ਜੋ ਕਿ ਇਸ ਦੇ ਕੁੱਲ ਵਰਕਫੋਰਸ ਦਾ ਕਰੀਬ 25 ਪ੍ਰਤੀਸ਼ਤ ਹੈ।

 

CarDekho.com ਨੇ ਲਗਭਗ 200 ਕਰਮਚਾਰੀਆਂ ਨੂੰ ਕੱਢਿਆ 

ਉਥੇ ਆਟੋ ਮੋਬਾਈਲ ਪਲੇਟਫਾਰਮ CarDekho.com ਨੇ ਕਰਮਚਾਰੀਆਂ ਦੀ ਛਾਂਟੀ ਅਤੇ ਤਨਖਾਹ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰ ਦੱਸਦੇ ਹਨ ਕਿ ਲਗਭਗ 200 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਕਾਰਵੇਖੋ ਡਾਟ ਕਾਮ ਦੀ ਮੁੱਢਲੀ ਕੰਪਨੀ, ਗਿਰਨਰਸੋਫਟ ਸਮੂਹ ਦਾ ਕਹਿਣਾ ਹੈ ਕਿ ਕੋਵਿਡ -19 ਕਾਰਨ ਇੰਡਸਟਰੀ ਨੂੰ ਨੁਕਸਾਨ ਹੋਇਆ ਹੈ ਅਤੇ ਆਟੋ ਸੈਕਟਰ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਰਿਪੋਰਟ ਦੇ ਅਨੁਸਾਰ, ਕੰਪਨੀ ਨੇ ਤਨਖ਼ਾਹ ਪੈਕੇਜ ਦੇ ਆਧਾਰ ਉੱਤੇ ਤਨਖ਼ਾਹ ਵਿੱਚ 12 ਤੋਂ 15 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੀਨੀਅਰ ਮੈਨੇਜਮੈਂਟ ਦੀਆਂ ਤਨਖ਼ਾਹਾਂ ਵਿੱਚ 45 ਪ੍ਰਤੀਸ਼ਤ ਤੱਕ ਕਟੌਤੀ ਕੀਤੀ ਜਾਵੇਗੀ।

..................
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uber India lays off 600 employees a 25 pct its workforce in india