ਯੂਕੋ ਬੈਂਕ ਬਾਰਾਹਾਟ ਸ਼ਾਖਾ ਬੁੱਧਵਾਰ ਨੂੰ ਨਵੀਂ ਇਮਾਰਤ ਚ ਤਬਦੀਲ ਹੋ ਗਿਆ ਹੈ। ਇਸ ਉਦਘਾਟਨੀ ਮੌਕੇ ਜ਼ੋਨਲ ਮੈਨੇਜਰ ਨੇ ਅੰਬਿਕਾਨੰਦ ਝਾ ਨੇ ਕਿਹਾ ਕਿ ਗਾਹਕਾਂ ਨੂੰ ਯੂਕੋ ਬੈਂਕ ਦੀਆਂ ਸਾਰੀਆਂ ਸਹੂਲਤਾਂ ਦੇਣ ਜਾ ਰਹੇ ਹਾਂ।
ਸ਼ਾਖਾ ਪ੍ਰਬੰਧਕ ਅੰਜਨੀ ਕੁਮਾਰ ਨੇ ਕਿਹਾ ਕਿ ਸ਼ਾਖਾ ਦੇ 400 ਗਾਹਕ ਅਜਿਹੇ ਹਨ ਜਿਨ੍ਹਾਂ ਨੇ ਕਰਜ਼ਾ ਲੈ ਕੇ ਹਾਲੇ ਤਕ ਨਹੀਂ ਮੋੜਿਆ ਹੈ। ਬੈਂਕ ਨੇ ਤੈਅ ਕੀਤਾ ਹੈ ਕਿ ਇਨ੍ਹਾਂ ਲੋਕਾਂ ਖਿਲਾਫ਼ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਲੋਕ ਬੈਂਕ ਦੀ ਮਦਦ ਦਾ ਨਾਜਾਇਜ਼ ਲਾਭ ਚੁੱਕਦੇ ਹਨ ਤੇ ਲੋੜ ਵੇਲੇ ਦਿੱਤੀ ਗਈ ਮਦਦ ਨੂੰ ਚੁੱਪ ਚਪੀਤੇ ਗੋਲ ਕਰਨ ਲਈ ਡਿਫਾਲਟਰ ਬਣ ਜਾਂਦੇ ਹਨ। ਅਸੀਂ ਅਜਿਹੇ ਲੋਕਾਂ ਖਿਲਾਫ਼ ਹੁਣ ਸਖਤ ਕਾਰਵਾਈ ਕਰਾਂਗੇ।
.