ਅਗਲੀ ਕਹਾਣੀ

ਯੂਨੀਅਨ ਬੈਂਕ ਦੇ ਬੋਰਡ ਨੇ ਬੈਂਕਾਂ ਦੇ ਖੁਦ ’ਚ ਰਲੇਵੇਂ ਨੂੰ ਮਨਜ਼ੂਰੀ ਦਿੱਤੀ

ਯੂਨੀਅਨ ਬੈਂਕ ਦੇ ਬੋਰਡ ਨੇ ਬੈਂਕਾਂ ਦੇ ਖੁਦ ’ਚ ਰਲੇਵੇਂ ਨੂੰ ਮਨਜ਼ੂਰੀ ਦਿੱਤੀ

ਯੂਨੀਅਨ ਬੈਂਕ ਆਫ ਇੰਡੀਆ ਦੇ ਡਾਇਰੈਕਟਰ ਮੰਡਲ ਨੇ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਖੁਦ ਵਿਚ ਰੇਲਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਬੈਂਕ ਦੇ ਬੋਰਡ ਨੇ ਚਾਲੂ ਵਿੱਤੀ ਸਾਲ ਵਿਚ 17,200 ਕਰੋੜ ਰੁਪਏ ਨੂੰ ਪੂੰਜੀ ਪਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ

 

ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿਚ ਕਿਹਾ ਕਿ ਸੋਮਵਾਰ ਨੂੰ ਹੋਈ ਡਾਇਰੈਕਟਰ ਮੰਡਲ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ।

 

ਬੈਂਕ ਨੇ ਕਿਹਾ ਕਿ ਡਾਇਰੈਕਟਰ ਮੰਡਲ ਨੇ ਵਿਚਾਰ ਦੇ ਬਾਅਦ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਯੂਨੀਅਨ ਬੈਂਕ ਵਿਚ ਰੇਲਵੇਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ।

 

ਇਸ ਤੋਂ ਇਲਾਵਾ ਡਾਇਰੈਕਟਰ ਮੰਡਲ ਨੇ 2019–20 ਵਿਚ ਬੈਂਕ 17,200 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਦੀ ਸੋਧੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ। ਬੈਂਕ ਨੇ ਕਿਹਾ ਕਿ ਇਸ ਵਿਚੋਂ 13,000 ਕਰੋੜ ਰੁਪਏ ਇਕਵਿਟੀ ਪੂੰਜੀ ਰਾਹੀਂ ਅਤੇ 4,200 ਕਰੋੜ ਰੁਪਏ ਵਧੀਕ ਟੀਅਰ ਇਕ ਟੀਅਰ ਦੋ ਬਾਂਡਾਂ ਰਾਹੀਂ ਪਾਏ ਜਾਣਗੇ।

 

ਬੈਂਕ ਨੇ ਕਿਹਾ ਕਿ ਉਸਦੇ ਬੋਰਡ ਨੇ ਸਰਕਾਰ ਨੂੰ ਤਰਜੀਹੀ ਅਲਾਟਮੈਂਟ ਰਾਹੀਂ ਇਕਵਿਟੀ ਸ਼ੇਅਰ ਰਾਹੀਂ ਕਰ 13,000 ਕਰੋੜ ਰੁਪਏ ਦੀ ਪੂੰਜੀ ਇਕੱਠੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਲਈ ਹੋਰ ਰੈਗੂਲੇਟਰੀ ਮਨਜ਼ੂਰੀਆਂ ਹਾਸਲ ਕੀਤੀਆਂ ਜਾਣੀਆਂ ਹਨ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 30 ਅਗਸਤ ਨੂੰ ਜਨਤਕ ਖੇਤਰ ਦੇ ਦਸ ਬੈਂਕਾਂ ਦਾ ਏਕੀਕਰਨ ਕਰ ਚਾਰ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:union baink ke board ne aandhra corporation bank ke khud mein vilay ko manjuri di