ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਇਲੈਕਟ੍ਰਾਨਿਕ ਵਾਹਨ ਖਰੀਦਾਰਾਂ ਨੂੰ ਡੇਢ ਲੱਖ ਦੀ ਆਮਦਨ ਟੈਕਸ ਛੋਟ

ਦਮਘੋਟੂ ਪ੍ਰਦੂਸ਼ਣ ਤੋਂ ਨਿਜਾਤ ਦਿਆਉਣ ਅਤੇ ਮੰਗਵਾਏ ਜਾਣ ਵਾਲੇ ਪੈਟਰੋਲੀਅਮ ਪਦਾਰਥਾਂ ’ਤੇ ਵੱਧਦੀ ਨਿਰਭਰਤਾ ਨੂੰ ਘਟਾਉਣ ਲਈ ਬਜਟ ਚ ਇਲੈਕਟ੍ਰਾਨਿਕ ਵਾਹਨ ਖਰੀਦਾਰਾਂ ਨੂੰ ਉਤਸ਼ਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਇਲੈਕਟ੍ਰਾਨਿਕ ਵਾਹਨ ਖਰੀਦਣ ਲਈ ਲਏ ਗਏ ਕਰਜ਼ੇ ’ਤੇ ਡੇਢ ਲੱਖ ਰੁਪਏ ਤਕ ਦੇ ਵਿਆਜ਼ ਤੋਂ ਇਲਾਵਾ ਆਮਦਨ ਟੈਕਸ ਛੋਟ ਮਿਲੇਗੀ।

 

ਵਿੱਤ ਮੰਤਰੀ ਨਿਰਮਾਲਾ ਸੀਤਾਰਮਨ ਵਿੱਤ ਸਾਲ 2019-20 ਲਈ ਲੋਕ ਸਭਾ ਚ ਪੇਸ਼ ਆਮ ਬਜਟ ਚ ਕਿਹਾ ਕਿ ਅਸੀਂ ਅਜਿਹੇ ਭਾਰਤ ਦੀ ਸਿਰਜਦੇ ਹਾਂ ਕਿ ਜਿਹੜਾ ਇਲੈਕਟ੍ਰਾਨਿਕ ਵਾਹਨ ਚ ਵਿਸ਼ਵ ਪੱਧਰੀ ਨਿਰਮਾਤਾ ਕੇਂਦਰ ਬਣੇ। ਇਸ ਦੇ ਲਈ ਅਸੀਂ ਇਲੈਕਟ੍ਰਾਨਿਕ ਵਾਹਨ ਖਰੀਦਾਰਾਂ ਨੂੰ ਵਧੇਰੇ ਛੋਟ ਦੇ ਰਹੇ ਹਾਂ। ਇਸ ਤੋਂ ਇਲਾਵਾ ਜੀਐਸਟੀ ਕੌਂਸਲ ਨੂੰ ਕਿਹਾ ਗਿਆ ਹੈ ਕਿ ਉਹ ਇਲੈਕਟ੍ਰਾਨਿਕ ਵਾਹਨ ’ਤੇ ਜੀਐਸਟੀ ਦੀ ਦਰ 12 ਫੀਸਦ ਤੋਂ ਘਟਾ ਕੇ 5 ਫੀਸਦ ਕਰਨ।

 

ਉਨ੍ਹਾਂ ਕਿਹਾ ਕਿ ਇਸ ਘਟਾਈ ਜਾਣ ਵਾਲੀ ਜੀਐਸਟੀ ਦਰ ਨਾਲ ਇਲੈਕਟ੍ਰਾਨਿਕ ਵਾਹਨ ਖਰੀਦਾਰਾਂ ਨੂੰ ਵੱਡੀ ਬਚਤ ਦਾ ਲਾਭ ਮਿਲੇਗਾ। ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਅਪ੍ਰੈਲ 2019 ਤੋਂ ਲਾਗੂ ਫ਼ੇਮ-2 ਯੋਜਨਾ ਦੇ ਤਹਿਤ ਇਲੈਕਟ੍ਰਾਨਿਕ ਕਾਰਾਂ ਦੀ ਖਰੀਦ ’ਤੇ ਸਬਸਿਡੀ ਦੇ ਰਹੀ ਹੈ। ਇਸ ਦੇ ਲਈ ਸਰਕਾਰ ਨੇ 10000 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Budget 2019: Modi govt offer income tax exemption for EV buyers