ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣੋਂ ਬਚਾਉਣ ਲਈ ਭਾਰਤ ਸਰਕਾਰ ਆਈ ਅੱਗੇ

​​​​​​​ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣੋਂ ਬਚਾਉਣ ਲਈ ਭਾਰਤ ਸਰਕਾਰ ਆਈ ਅੱਗੇ

ਭਾਰਤ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਪ੍ਰਾਈਵੇਟ ਏਅਰਲਾਈਨਜ਼ ਜੈੱਟ–ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਉਣ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਚਾਹੁੰਦੇ ਕਿ ਆਮ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਲੋਕ ਬੇਰੋਜ਼ਗਾਰ ਹੋਣ ਤੇ ਕੋਈ ਮੁੱਦਾ ਬਣੇ। ਇਹ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ਬਰ ਏਜੰਸੀ ‘ਰਾਇਟਰਜ਼’ ਨੂੰ ਦਿੱਤੀ।

 

 

ਕੇਂਦਰੀ ਵਿੱਤ ਮੰਤਰਾਲੇ ਨੇ ਪਿਛਲੇ ਸਾਲ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠਲੇ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਜੈੱਟ ਏਅਰਲਾਈਨਜ਼ ਦੀ ਵਿੱਤੀ ਰਿਪੋਰਟ ਹਰ ਹਫ਼ਤੇ ਦਿਆ ਕਰਨ। ਪਿਛਲੇ ਕੁਝ ਮਹੀਨਿਆਂ ਦੌਰਾਨ ਬੈਂਕਾਂ ਨੇ ਇਸ ਏਅਰਲਾਈਨ ਦੀ ਪੁਨਰ–ਸੁਰਜੀਤੀ ਲਈ ਸਰਕਾਰ ਦੀ ਸਲਾਹ ਮੰਗੀ ਸੀ।

 

 

ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਕਰਜ਼ੇ ਨੂੰ ਇਕਵਿਟੀ ਵਿੱਚ ਬਦਲ ਦੇਣਤੇ ਜੈੱਟ ਏਅਰਲਾਈਨਜ਼ ਵਿੱਚ ਆਪਣੀ ਹਿੱਸੇਦਾਰੀ ਬਣਾ ਲੈਣ। ਅਜਿਹਾ ਕਦਮ ਭਾਰਤ ਵਿੱਚ ਬਹੁਤ ਘੱਟ ਉਠਾਇਆ ਗਿਆ ਹੈ, ਜਦੋਂ ਟੈਕਸ–ਦਾਤਿਆਂ ਦੇ ਧਨ ਨੂੰ ਕਿਸੇ ਸੰਕਟਗ੍ਰਸਤ ਪ੍ਰਾਈਵੇਟ ਕੰਪਨੀ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਲਈ ਵਿਰਤਿਆ ਗਿਆ ਹੋਵੇ।

 

 

ਜੈੱਟ ਏਅਰਵੇਜ਼ ਉੱਤੇ 1 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਬੈਂਕਾਂ, ਸਪਲਾਇਰਾਂ, ਮੁਲਾਜ਼ਮਾਂ ਤੇ ਏਅਰਕ੍ਰਾਫ਼ਟ ਲੈਸਰਜ਼ ਨੂੰ ਉਸ ਦੇ ਭੁਗਤਾਨਾਂ ਵਿੱਚ ਦੇਰੀ ਹੋ ਰਹੀ ਹੈ। ਕੁਝ ਹਵਾਈ ਜਹਾਜ਼ਾਂ ਦੀਆਂ ਮਾਲਕ ਕੰਪਨੀਆਂ ਆਪੋ–ਆਪਣੀ ਲੀਜ਼ ਦੇ ਸਮਝੌਤੇ ਖ਼ਤਮ ਕਰ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt is saving Jet Airways from bankruptcy