ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ਦੇ ਤੇਲ ਉਤੇ ਅਮਰੀਕਾ ਨੇ ਲਗਾਈ ਰੋਕ

ਇਰਾਨ ਦੇ ਤੇਲ ਉਤੇ ਅਮਰੀਕਾ ਨੇ ਲਗਾਈ ਰੋਕ

ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਰਾਨ ਤੋਂ ਕੱਚਾ ਤੇਲ ਖਰੀਣ ਵਾਲੇ ਦੇਸ਼ਾਂ ਨੂੰ ਅੱਗੇ ਤੋਂ ਪਾਬੰਦੀ ਵਿਚ ਛੋਟ ਨਾ ਦੇਣ ਦੇ ਅਮਰੀਕਾ ਦੇ ਫੈਸਲੇ ਦੇ ਪ੍ਰਭਾਵ ਨਾਲ ਨਿਜੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਭਾਰਤ ਦੇ ਊਰਜਾ ਤੇ ਆਰਥਿਕ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਨ ਲਈ ਸਾਰੇ ਸੰਭਾਵਿਤ ਤਰੀਕਿਆਂ ਨੂੰ ਲੱਭਣ ਲਈ ਅਮਰੀਕਾ ਸਮੇਤ ਆਪਣੇ ਸਾਂਝੀਦਾਰ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰਖੇਗਾ।

 

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਰਾਨ ਤੋਂ ਕੱਚਾ ਤੇਲ ਖਰੀਣ ਵਾਲੇ ਖਰੀਦਕਾਰਾਂ ਲਈ ‘ਸਿਗਨੀਫ੍ਰੇਟ ਰੀਡਕਸ਼ਨ ਐਕਸੇਪਸਨ ਜਾਰੀ ਨਾ ਰੱਖਣ ਦੀ ਅਮਰੀਕਾ ਸਰਕਾਰ ਦੇ ਐਲਾਨ ਉਤੇ ਗੌਰ ਕੀਤਾ ਹੈ। ਕੁਮਾਰ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੇ ਪ੍ਰਭਾਵ ਨਾਲ ਨਿੱਜਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਤੇਲ ਖਪਤਕਾਰਾਂ ਨੂੰ ਦਿੱਤੀ ਗਈ ਛੋਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਨੇ ਪਿਛਲੇ ਸਾਲ ਇਰਾਨ ਅਤੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਵਿਚ 2015 ਵਿਚ ਹੋਏ ਪ੍ਰਮਾਣੂ ਸਮਝੌਤੇ ਨਾਲੋਂ ਅਮਰੀਕਾ ਨੂੰ ਅਲੱਗ ਕਰ ਲਿਆ ਸੀ ਅਤੇ ਤੇਹਰਾਨ ਉਤੇ ਨਵੇਂ ਸਿਰੇ ਤੋਂ ਪਾਬੰਦੀ ਲਾਗੂ ਕਰ ਦਿੱਤੀ ਸੀ। ਹਾਲਾਂਕਿ, ਉਦੋਂ ਚੀਨ, ਭਾਰਤ, ਜਾਪਾਨ, ਦੱਖਣੀ ਕੋਰੀਆ, ਤਾਈਵਾਨ, ਤੁਰਕੀ, ਇਟਲੀ ਅਤੇ ਯੂਨਾਨ ਸਮੇਤ ਅੱਠ ਦੇਸ਼ਾਂ ਨੂੰ ਛੇ ਮਹੀਨੇ ਲਈ ਇਰਾਨ ਤੋਂ ਤੇਲ ਆਯਾਤ ਦੀ ਆਗਿਆ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਰਾਨ ਤੋਂ ਤੇਲ ਆਯਾਤ ਵਿਚ ਕਟੌਤੀ ਕੀਤੀ ਉਤੇ ਸ਼ਰਤਾਂ ਲਗਾਈਆਂ ਸਨ। ਪਾਬੰਦੀ ਤੋਂ ਛੋਟ ਦੀ ਇਹ ਸਮਾਂ ਦੋ ਮਈ ਨੂੰ  ਖਤਮ ਹੋ ਰਿਹਾ ਹੈ।

 

ਇਰਾਨ ਤੋਂ ਤੇਲ ਆਯਾਤ ਕਰਨ ਵਾਲਿਆਂ ਵਿਚ ਚੀਨ ਦੇ ਬਾਅਦ ਭਾਰਤ ਦੂਜਾ ਦੇਸ਼ ਹੈ। ਭਾਰਤ ਨੇ ਇਰਾਨ ਤੋਂ 2017–18 ਵਿੱਤੀ ਸਾਲ ਵਿਚ ਜਿੱਥੇ 2.26 ਕਰੋੜ ਟਨ ਕੱਚੇ ਤੇਲ ਦੀ ਖਰੀਦ ਕੀਤੀ ਸੀ, ਉਥੇ ਪਾਬੰਦੀ ਲਾਗੂ ਹੋਣ ਦੇ ਬਾਅਦ ਇਸ ਨੂੰ ਘਟਾਕੇ 1.50 ਕਰੋੜ ਟਨ ਸਾਲਾਨਾ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US put ban on Iran oil India said we are fully prepared