ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ 100 ਫੀਸਦੀ ਕਰਜ਼ਾ ਮੋੜਨ ਲਈ ਤਿਆਰ, ਤੋੜੀ ਚੁੱਪੀ

ਧੋਖਾਧੜੀ ਅਤੇ ਹਵਾਲਾ ਕਾਰੋਬਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਗੋੜੇ ਉਦਯੋਗਪਤੀ ਵਿਜੇ ਮਾਲਿਆ ਨੇ ਕਿਹਾ ਹੈ ਕਿ ਉਹ ਬੈਂਕਾਂ ਤੋਂ ਲਿਆ ਗਿਆ ਪੂਰਾ ਮੁੱਲਧਨ (ਪ੍ਰਿੰਸੀਪਲ ਰਕਮ) ਮੋੜਨ ਲਈ ਤਿਆਰ ਹੈ। ਉਸਨੇ ਬੈਂਕਾਂ ਅਤੇ ਸਰਕਾਰ ਤੋਂ ਇਸ ਸਬੰਧੀ ਅਪੀਲ ਕੀਤੀ ਹੈ।

 

ਅੱਜ ਤੜਕੇ ਸਵੇਰ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਵਿਜੇ ਮਾਲਿਆ ਨੇ ਲਿਖਿਆ, ਸਿਆਸਤਦਾਨ ਅਤੇ ਮੀਡੀਆ ਲਗਾਤਾਰ ਤੇਜ਼ ਆਵਾਜ਼ ਕਰਕੇ ਮੇਰੇ ਡਿਫਾਲਟਰ ਹੋਣ ਦੀ ਗੱਲ ਕਰ ਰਹੇ ਹਨ ਜੋ ਕਿ ਜਨਤਕ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਿਆ। ਇਹ ਸਭ ਗਲਤ ਹੈ। ਮੈਨੂੰ ਸਹੀ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਤੇ ਇਸੇ ਤੇਜ਼ ਆਵਾਜ਼ ਚ ਕਰਨਾਟਕ ਹਾਈ ਕੋਰਟ ਸਾਹਮਣੇ ਮੇਰੀ ਸਮੁੱਚੀ ਰਜ਼ਾਮੰਦੀ ਵਾਲੀ ਗੱਲ ਨੂੰ ਉੱਚੀ ਆਵਾਜ਼ ਚ ਕਿਉਂ ਨਹੀਂ ਕਿਹਾ ਜਾ ਰਿਹਾ। ਇਹ ਦੁੱਖਦਾਈ ਹੈ।

 

 

ਵਿਜੇ ਮਾਲਿਆ ਨੇ ਆਪਣੀ ਕਿੰਗਫਿਸ਼ਰ ਏਅਰਲਾਈਨਜ਼ ਦੇ ਦਿਵਾਲੀਆ ਹੋਣ ਅਤੇ ਬੈਂਕਾਂ ਦੇ ਕਰਜ਼ੇ ਦੇ ਮਸਲੇ ਤੇ ਕਿਹਾ, ਏਅਰਲਾਈਨਜ਼ ਆਂਸਿ਼ਕ ਤੌਰ ਤੇ ਏਟੀਐਫ ਕੀਮਤਾਂ ਚ ਵਾਧੇ ਕਾਰਨ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੀ ਸੀ। ਕਿੰਗਫਿਸ਼ਰ ਏਅਰਲਾਈਨ ਨੂੰ ਤੇਲ ਦੀ ਸਭ ਤੋਂ ਕਰੂਡ ਕੀਮਤਾਂ 140 ਡਾਲਰ ਬੈਰਲ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਘਾਟਾ ਵੱਧਦਾ ਗਿਆ ਅਤੇ ਬੈਂਕਾਂ ਦਾ ਕਰਜ਼ਾ ਇਸ ਵਿਚ ਖਰਚ ਹੋਇਆ। ਮੈਂ ਬੈਂਕਾਂ ਦੇ ਕਰਜ਼ੇ ਦਾ 100 ਫੀਸਦ ਮੁੱਲਧਨ ਮੋੜਨ ਲਈ ਤਿਆਰ ਹਾਂ। ਕ੍ਰਿਪਾ ਕਰਕੇ ਇਸਨੂੰ ਲੈ ਲਓ।

 

 

ਵਿਜੇ ਮਾਲਿਆ ਨੇ ਕਿਹਾ, ਤਿੰਨ ਦਹਾਕਿਆਂ ਤੋਂ ਭਾਰਤ ਦੀ ਸਭ ਤੋਂ ਵੱਡੀ ਅਲਕੋਹਲ ਬ੍ਰੀਵਰੇਜ ਗਰੁੱਪ ਨੂੰ ਚਲਾ ਰਹੇ ਹਾਂ। ਇਸ ਨਾਲ ਟੈਕਸ ਵਜੋਂ ਸਰਕਾਰੀ ਖਜ਼ਾਨੇ ਨੂੰ ਸੈਂਕੜੇ ਕਰੋੜਾਂ ਰੁਪਏ ਦਾ ਯੋਗਦਾਨ ਦਿੱਤਾ ਹੈ। ਕਿੰਗਫਿਸ਼ਰ ਏਅਰਲਾਈਨਜ਼ ਵੀ ਇਸ ਖੇਤਰ ਚ ਚੰਗਾ ਯੋਗਦਾਨ ਕਰ ਰਹੀ ਸੀ। ਉਸਦਾ ਘਾਟੇ ਚ ਜਾਣਾ ਦੁੱਖਦਾਈ ਰਿਹਾ।

 

 

ਇਸ ਤੋਂ ਬਾਅਦ ਮਾਲਿਆ ਨੇ ਲਿਖਿਆ, ਆਪਣੀ ਹਵਾਲਗੀ ਦੇ ਮੁੱਦੇ ਤੇ ਮੀਡੀਆ ਤੇ ਚੱਲ ਰਹੀ ਬਹਿਸ ਨੂੰ ਮੈਂ ਦੇਖਿਆ ਹੈ। ਇਹ ਵੱਖਰਾ ਮਸਲਾ ਹੈ ਅਤੇ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ। ਸਭ ਤੋਂ ਖਾਸ ਗੱਲ ਲੋਕਾਂ ਦੇ ਪੈਸੇ ਦੀ ਹੈ ਅਤੇ ਮੈਂ ਇਸਨੂੰ 100 ਫੀਸਦੀ ਵਾਪਸ ਕਰਨ ਲਈ ਤਿਆਰ ਹਾਂ। ਮੈਂ ਆਦਰ ਸਤਿਕਾਰ ਨਾਲ ਬੈਂਕਾਂ ਅਤੇ ਸਰਕਾਰ ਤੋਂ ਇਸਨੂੰ ਮੰਨਣ ਦੀ ਅਪੀਲ ਕਰਦਾ ਹਾਂ। ਪਰ ਜੇਕਰ ਇਸਨੂੰ ਨਹੀਂ ਮੰਨਿਆ ਜਾਂਦਾ ਹੈ ਤਾਂ ਦੱਸਿਓਂ ਕਿਉਂ

 

 

ਦੱਸਣਯੋਗ ਹੈ ਕਿ ਵਿਜੇ ਮਾਲਿਆ ਤੇ ਈਡੀ ਨੇ 9,000 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਮਾਲਿਆ ਤੇ ਕੁੱਝ ਕਰਜ਼ੇ ਨੂੰ ਰਫਾ ਦਫਾ ਕਰਨ ਦਾ ਵੀ ਦੋਸ਼ ਹੈ। ਵਿਜੇ ਮਾਲਿਆ 2 ਮਾਰਚ 2016 ਨੂੰ ਜਰਮਨੀ ਹੁੰਦਿਆਂ ਲੰਦਨ ਚਲੇ ਗਏ ਸਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਮਾਲਿਆ ਸ਼ੱਕੀ ਹਾਲਾਤਾਂ ਚ ਦੇਸ਼ ਛੱਡ ਕੇ ਭੱਜ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya ready to repay 100 percent loan