ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸਤਾਰ ਏਅਰਲਾਈਨਜ਼ ਦੀਆਂ ਕੌਮਾਂਤਰੀ ਉਡਾਣਾਂ ਅਗਲੇ ਮਹੀਨੇ ਤੋਂ

ਵਿਸਤਾਰ ਏਅਰਲਾਈਨਜ਼ ਦੀਆਂ ਕੌਮਾਂਤਰੀ ਉਡਾਣਾਂ ਅਗਲੇ ਮਹੀਨੇ ਤੋਂ

ਟਾਟਾ ਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਵਾਲੀ ਵਿਸਤਾਰ ਏਅਰਲਾਈਨਜ਼ ਨੇ ਆਉਂਦੇ ਅਗਸਤ ਮਹੀਨੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਅਗਲੇ ਮਹੀਨੇ ਤੋਂ ਦਿੱਲੀ ਤੇ ਮੁੰਬਈ ਤੋਂ ਸਿੰਗਾਪੁਰ ਲਈ ਉਡਾਣਾਂ ਸ਼ੁਰੂ ਕਰੇਗੀ।

 

 

ਏਅਰਲਾਈਨਜ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਰੋਜ਼ਾਨਾ ਕੌਮਾਂਤਰੀ ਉਡਾਣਾਂ ਚੱਲਿਆ ਕਰਨਗੀਆਂ। ਇੱਕ ਉਡਾਣ ਦਿੱਲੀ–ਸਿੰਗਾਪੁਰ ਤੇ ਦੂਜੀ ਮੁੰਬਈ–ਸਿੰਗਾਪੁਰ ਹੋਵੇਗੀ; ਜੋ ਕ੍ਰਮਵਾਰ 6 ਤੇ 7 ਅਗਸਤ ਤੋਂ ਸ਼ੁਰੂ ਹੋਣਗੀਆਂ।

 

 

ਇਨ੍ਹਾਂ ਕੌਮਾਂਤਰੀ ਸੇਵਾਵਾਂ ਲਈ ਬੋਇੰਗ 737–800 ਐੱਨਜੀ ਹਵਾਈ ਜਹਾਜ਼ ਲਾਇਆ ਜਾਵੇਗਾ, ਜਿਸ ਵਿੱਚ ਦੋ ਕਲਾਸ ਬਿਜ਼ਨੇਸ ਤੇ ਇਕੌਨੋਮੀ ਕਲਾਸ ਹੋਵੇਗੀ।

 

 

ਵਿਸਤਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੈਜ਼ਲੀ ਥੰਗ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੈ ਕਿ ਅਸੀਂ ਅਪਣੀ ਪਹਿਲੀ ਕੌਮਾਂਤਰੀ ਉਡਾਣ ਸਿੰਗਾਪੁਰ ਲਈ ਸ਼ੁਰੂ ਕਰ ਰਹੇ ਹਾਂ। ਅਸੀਂ ਇਸ ਨੂੰ ਕਾਰਪੋਰੇਟ, ਕਾਰੋਬਾਰੀ ਤੇ ਛੁੱਟੀਆਂ ਮਨਾਉਣ ਦੇ ਮੰਤਵ ਨਾਲ ਬਹੁਤ ਅਹਿਮ ਬਾਜ਼ਾਰ ਵਜੋਂ ਵੇਖਦੇ ਹਾਂ।

 

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੰਗਾਪੁਰ ਲਈ ਸੇਵਾਵਾਂ ਸ਼ੁਰੂ ਕਰਨ ਤੋਂ ਬਾਅਦ ਵਿਸਤਾਰ ਹੋਰ ਕੌਮਾਂਤਰੀ ਬਾਜ਼ਾਰਾਂ ਦਾ ਰੁਖ਼ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vistara Airlines International Flights from next month