ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਮੋਬਾਈਲ ਡਾਟਾ ਲਈ ਘੱਟੋ ਘੱਟ 35 ਰੁਪਏ ਪ੍ਰਤੀ ਜੀਬੀ ਦੀ ਦਰ ਦੀ ਮੰਗ ਕੀਤੀ ਹੈ। ਇਹ ਮੌਜੂਦਾ ਦਰ ਨਾਲੋਂ ਸੱਤ-ਅੱਠ ਗੁਣਾ ਹੈ।
ਕੰਪਨੀ ਨੇ ਕਾਲ ਸੇਵਾਵਾਂ ਲਈ ਇੱਕ ਨਿਰਧਾਰਤ ਮਾਸਿਕ ਫੀਸ ਨਾਲ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਦੀ ਵੀ ਮੰਗ ਕੀਤੀ ਹੈ। ਇਸ ਵੇਲੇ ਮੋਬਾਈਲ ਡਾਟਾ ਰੇਟ ਚਾਰ-ਪੰਜ ਰੁਪਏ ਪ੍ਰਤੀ ਜੀ.ਬੀ. ਹੈ।
ਕੰਪਨੀ ਨੇ ਕਿਹਾ ਹੈ ਕਿ ਇਹ ਨਵੀਂਆਂ ਦਰਾਂ 1 ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਨੂੰ ਐਡਜਸਟਡ ਗਰੋਸ ਇਨਕਮ (ਏਜੀਆਰ) ਦੇ ਬਕਾਏ ਦਾ ਭੁਗਤਾਨ ਕਰਨ ਅਤੇ ਇਸ ਦੇ ਕਾਰੋਬਾਰ ਨੂੰ ਚਾਲੂ ਕਰਨ ਦੇ ਯੋਗ ਬਣਾਇਆ ਜਾ ਸਕੇ।
ਅਧਿਕਾਰਤ ਸੂਤਰਾਂ ਅਨੁਸਾਰ ਕੰਪਨੀ ਨੇ ਏਜੀਆਰ ਦੇ ਬਕਾਏ ਦੀ ਅਦਾਇਗੀ ਲਈ 18 ਸਾਲ ਦੀ ਆਖਰੀ ਤਰੀਕ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਉਸਨੂੰ ਵਿਆਜ ਅਤੇ ਜੁਰਮਾਨੇ ਦੀ ਅਦਾਇਗੀ ਤੋਂ ਤਿੰਨ ਸਾਲ ਦੀ ਛੋਟ ਵੀ ਮਿਲਣੀ ਚਾਹੀਦੀ ਹੈ।