ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਡਾਫੋਨ-ਆਈਡੀਆ ਨੂੰ 4,973 ਕਰੋੜ ਰੁਪਏ ਦਾ ਘਾਟਾ

ਵੋਡਾਫੋਨ-ਆਈਡੀਆ ਨੂੰ 4,973 ਕਰੋੜ ਰੁਪਏ ਦਾ ਘਾਟਾ

ਵੋਡਾਫੋਨ ਆਈਡੀਆ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ `ਚ ਖਤਮ ਹੋਈ ਤਿਮਾਹੀ `ਚ ਕੁਲ 4,973 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਨੇ ਰਲੇਵੇ ਦੇ ਬਾਅਦ ਆਪਣੇ ਪਹਿਲੇ ਵਿੱਤੀ ਨਤੀਜਿਆਂ ਨੂੰ ਬੁੱਧਵਾਰ ਨੂੰ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਵੋਡਾਫੋਨ ਆਈਡੀਆ ਨੇ ਇਕ ਬਿਆਨ `ਚ ਕਿਹਾ ਕਿ ਇਹ ਨਤੀਜੇ ਅਗਸਤ ਅਤੇ ਸਤੰਬਰ ਦੇ ਹਨ, ਕਿਉਂਕਿ ਕੰਪਨੀ ਦਾ ਰੇਲੇਵਾ ਅਗਸਤ `ਚ ਪੂਰਾ ਹੋਇਆ ਸੀ। ਵੋਡਾਫੋਨ ਆਈਡੀਆ `ਚ ਵੋਡਾਫੋਨ ਦੀ 45.2 ਫੀਸਦੀ ਅਤੇ ਆਦਿਤਿਆ ਬਿਰਲਾ ਸਮੂਹ ਦੀ 26 ਫੀਸਦੀ ਹਿੱਸੇਦਾਰੀ ਹੈ।

 

ਵੋਡਾਫੋਨ ਆਈਡੀਆ ਦੇ ਰਲੇਵੇ ਦੇ ਬਾਅਦ ਦੋਵਾਂ ਕੰਪਨੀਆਂ ਅਲੱਗ-ਅਲੱਗ ਬ੍ਰਾਂਡ ਨਾਮ ਨਾਲ ਪਰਿਚਾਲਨ ਕਰ ਰਹੀਆਂ ਹਨ। ਵੋਡਾਫੋਨ ਆਈਡੀਆ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ, ਜਿਸਦੇ ਕੁਲ 42.2 ਕਰੋੜ ਗ੍ਰਾਹਕ ਹਨ। ਕੰਪਨੀ ਨੇ ਅਗਸਤ ਅਤੇ ਸਤੰਬਰ `ਚ ਕੁਲ 7,663 ਕਰੋੜ ਰੁਪਏ ਦਾ ਰਾਜਸਵ ਦਰਜ ਕੀਤਾ ਹੈ। ਉਥੇ, ਬ੍ਰਿਟੇਨ ਦੀ ਦੂਰਸੰਚਾਰ ਕੰਪਨੀ ਵੋਡਾਫੋਨ ਨੂੰ ਸਾਲ 2018 ਦੀ ਪਹਿਲੀ ਛਮਾਹੀ  `ਚ 7.8 ਅਰਬ ਯੂਰੋ ਦਾ ਨੁਕਸਾਨ ਹੋਇਆ ਹੈ, ਜਦੋਂਕਿ ਪਿਛਲੇ ਸਾਲ 2017 ਦੇ ਬਰਾਬਰ ਸਮੇਂ `ਚ ਕੰਪਨੀ ਨੂੰ 1.2 ਅਰਬ ਯੂਰੋ ਦਾ ਲਾਭ ਹੋਇਆ ਸੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਬ੍ਰਿਟੇਨ ਦੀ ਕੰਪਨੀ ਵੋਡਾਫੋਨ ਨੇ ਇਕ ਬਿਆਨ `ਚ ਕਿਹਾ ਕਿ ਸਮੀਖਿਆ ਅਧੀਨ ਸਮੇਂ `ਚ ਕੰਪਨੀ ਨੂੰ ਸਪੇਨ, ਰੋਮਾਨੀਆ ਅਤੇ ਵੋਡਾਫੋਨ ਆਈਡੀਆ `ਚ ਨਿਵੇਸ਼ `ਤੇ 3.5 ਅਰਬ ਯੂਰੋ ਦਾ ਨੁਕਸਾਨ ਹੋਇਆ ਹੈ। ਨਾਲ ਹੀ ਫੋਡਾਫੋਨ ਦੀ ਵਿਕਰੀ `ਤੇ ਉਸ ਨੂੰ 3.4 ਅਰਬ ਯੂਰੋ ਦਾ ਨੁਕਸਾਨ ਹੋਇਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone Idea Losses Rs 4973 Crore