ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹੈ ਵੋਡਾਫੋਨ-ਆਈਡੀਆ ਦੇ 299, 399, 599, 699 ਰੁਪਏ ਦੇ ਨਵੇਂ ਰਿਚਾਰਜ ਪਲਾਨ

ਨਿੱਜੀ ਦੂਰਸੰਚਾਰ ਕੰਪਨੀਆਂ ਨੇ ਆਪਣੇ ਵੱਡੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਪ੍ਰੀਪੇਡ ਗਾਹਕਾਂ 'ਤੇ ਕਾਲ ਅਤੇ ਡੇਟਾ ਦਰਾਂ 'ਤੇ 50 ਪ੍ਰਤੀਸ਼ਤ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਵੋਡਾਫੋਨ-ਆਈਡੀਆ, ਰਿਲਾਇੰਸ ਜਿਓ ਅਤੇ ਏਅਰਟੈਲ ਨੇ ਟੈਰਿਫ ਯੋਜਨਾਵਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ। ਵੋਡਾਫੋਨ ਆਈਡੀਆ ਦੀਆਂ ਨਵੀਂ ਦਰਾਂ ਵਾਲੇ ਪਲਾਨਸ 3 ਦਸੰਬਰ ਨੂੰ ਸਵੇਰੇ 12 ਵਜੇ ਤੋਂ ਲਾਗੂ ਹੋ ਜਾਣਗੇ।


ਵੋਡਾਫੋਨ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੀਆਂ ਵੱਖ-ਵੱਖ ਯੋਜਨਾਵਾਂ ਦੀਆਂ ਵਧੀਆਂ ਦਰਾਂ ਬਾਰੇ ਜਾਣਕਾਰੀ ਦਿੱਤੀ। ਵੋਡਾਫੋਨ ਆਈਡੀਆ ਨੇ ਕਿਹਾ ਕਿ ਇਸ ਨੇ ਸਿਰਫ ਅਸੀਮਤ ਡਾਟਾ ਅਤੇ ਕਾਲਿੰਗ ਦੀ ਸਹੂਲਤ ਨਾਲ ਪ੍ਰੀਪੇਡ ਯੋਜਨਾ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਵੋਡਾ-ਆਈਡੀਆ ਆਪਣੀਆਂ ਯੋਜਨਾਵਾਂ ਨੂੰ 42 ਪ੍ਰਤੀਸ਼ਤ ਮਹਿੰਗਾ ਕਰੇਗਾ। ਵੋਡਾ-ਆਈਡੀਆ ਦੇ ਲਗਭਗ 37.5 ਕਰੋੜ ਗਾਹਕ ਹਨ।


ਇਹ ਹਨ ਨਵੇਂ ਪਲਾਨ 
ਅਨਲਿਮਟਿਡ ਪੈਕੇਜ ਪਲਾਨ 3 ਵੈਲੀਡਿਟੀ ਸਕੀਮ ਦੇ ਨਾਲ ਆਉਂਦੇ ਹਨ। ਇਹ 24 ਦਿਨ, 84 ਦਿਨ ਅਤੇ 365 ਦਿਨ ਦੇ ਹਨ।

ਹੁਣ 365 ਦਿਨ ਦੀ ਵੈਲੀਡਿਟੀ 999 ਰੁਪਏ ਦਾ ਪਲਾਨ 1,499 ਰੁਪਏ ਹੋ ਜਾਵੇਗਾ। ਹੁਣ ਇਸ ਵਿੱਚ 24 ਜੀਬੀ ਡਾਟਾ ਮਿਲੇਗਾ ਜੋ ਪਹਿਲਾਂ 12 ਜੀਬੀ ਮਿਲਦਾ ਸੀ। 

28 ਦਿਨਾਂ ਦੀ ਵੈਲੀਡਿਟੀ ਵਾਲਾ ਪਲਾਨ 299 ਰੁਪਏ ਵਿੱਚ ਮਿਲੇਗਾ ਜੋ ਪਹਿਲਾਂ 229 ਰੁਪਏ ਦਾ ਸੀ। ਇਸ ਵਿੱਚ 2 ਜੀਬੀ ਡੇਟਾ ਮਿਲੇਗਾ।


84 ਦਿਨਾਂ ਦੀ ਵੈਧਤਾ ਵਾਲਾ ਪਲਾਨ 599 ਰੁਪਏ ਵਿੱਚ ਮਿਲੇਗਾ। ਇਸ 'ਚ 1.5 ਜੀਬੀ ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਣਗੇ। 


399 ਰੁਪਏ ਦੇ  ਪੈਕੇਜ ਵਿੱਚ 3 ਜੀਬੀ ਡਾਟਾ ਅਤੇ 100 ਐਸਐਮਐਸ ਮਿਲਣਗੇ ਅਤੇ ਇਸ ਦੀ ਵੈਧਤਾ 28 ਦਿਨਾਂ ਦੀ ਹੋਵੇਗੀ।


ਇਨ੍ਹਾਂ ਤੋਂ ਇਲਾਵਾ, 84 ਦਿਨਾਂ ਦੀ ਵੈਧਤਾ, 100 ਐਸਐਮਐਸ ਅਤੇ 2 ਜੀਬੀ ਡਾਟਾ 699 ਰੁਪਏ ਦੇ ਰਿਚਾਰਜ 'ਤੇ ਉਪਲਬੱਧ ਹੋਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone Idea New Call Plans: Revised prepaid postpaid call data charge rates after vodafone idea airtel jio call rate price hike