ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟੇ ਤੇ ਦਰਮਿਆਨੇ ਵਪਾਰੀਆਂ ਨੂੰ ਬਜਟ ’ਚ ਕੀ ਮਿਲਿਆ….?

ਛੋਟੇ ਤੇ ਦਰਮਿਆਨੇ ਵਪਾਰੀਆਂ ਨੂੰ ਬਜਟ ’ਚ ਕੀ ਮਿਲਿਆ….?

ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਨਡੀਏ ਸਰਕਾਰ ਨੇ ਦਰਮਿਆਨੇ ਤੇ ਛੋਟੇ ਕਾਰੋਬਾਰੀਆਂ/ਵਪਾਰੀਆਂ ਨੂੰ ਖ਼ੁਸ਼ ਕਰਨ ਦੇ ਜਤਨ ਕੀਤੇ ਹਨ। ਵਿੱਤ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਸਾਲ 2019–2020 ਦਾ ਕੇਂਦਰੀ ਬਜਟ ਪੇਸ਼ ਕਰਦਿਆਂ ਕੁਝ ਇਹ ਐਲਾਨ ਕੀਤੇ:

 

 

 • 1 ਕਰੋੜ ਰੁਪਏ ਤੱਕ ਦਾ ਕਰਜ਼ਾ ਸਿਰਫ਼ 59 ਮਿੰਟਾਂ ਵਿੱਚ ਪਾਸ ਕਰਨ ਦੀ ਯੋਜਨਾ ਹਾਲੇ ਬੀਤੇ ਦਿਨੀਂ ਹੀ ਅਰੰਭੀ ਗਈ ਹੈ
 •  
 • ਜੀਐੱਸਟੀ–ਰਜਿਸਟਰਡ ਛੋਟੀਆਂ ਤੇ ਦਰਮਿਆਨੀਆਂ ਇਕਾਈਆਂ ਨੂੰ 1 ਕਰੋੜ ਰੁਪਏ ਤੱਕ ਦੇ ਇੰਕ੍ਰੀਮੈਂਟਲ ਕਰਜ਼ੇ ਉੱਤੇ 2% ਵਿਆਜ ਦੀ ਛੋਟ ਮਿਲੇਗੀ
 •  
 • ਸਰਕਾਰੀ ਉੱਦਮ ਦਰਮਿਆਨੇ ਤੇ ਛੋਟੇ ਕਾਰੋਬਾਰਾਂ ਤੋਂ 25% ਤੱਕ ਆਊਟਸੋਰਸਿੰਗ ਕਰਵਾ ਸਕਣਗੇ; ਜਿਨ੍ਹਾਂ ਵਿੱਚੋਂ 3% ਕਾਰੋਬਾਰ ਔਰਤਾਂ ਦੇ ਹੋਣਗੇ।
 •  
 • ਜੀਐੱਸਟੀ ਵਿੱਚ 90% ਭੁਗਤਾਨਕਰਤਾ 5 ਕਰੋੜ ਰੁਪਏ ਦੀ ਸਾਲਾਨਾ ਟਰਨਓਵਰ ਵਾਲੇ ਹਨ; ਉਨ੍ਹਾਂ ਨੂੰ ਛੇਤੀ ਹੀ ਤਿਮਾਹੀ ਰਿਟਰਨ ਭਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।
 •  
 • ਛੋਟੇ ਕਾਰੋਬਾਰੀਆਂ, ਨਿਰਮਾਤਾਂ ਤੇ ਸੇਵਾ–ਪ੍ਰਦਾਤਿਆਂ (ਸਰਵਿਸ ਪ੍ਰੋਵਾਈਡਰਜ਼) ਨੂੰ ਜੀਐੱਸਟੀ (GST) ਛੋਟਾਂ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀਆਂ ਗਈਆਂ ਹਨ।
 •  
 • 1.15 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੇ ਛੋਟੇ ਕਾਰੋਬਾਰੀ ਅਦਾਰਿਆਂ ਨੂੰ ਇੱਕ ਦਿਲਕਸ਼ ਕੰਪੋਜ਼ੀਸ਼ਨ ਯੋਜਨਾ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਸਿਰਫ਼ ਫ਼ਲੈਟ ਦਰ 1% ਨਾਲ ਅਦਾਇਗੀ ਕਰਨੀ ਹੋਵੇਗੀ ਤੇ ਉਨ੍ਹਾਂ ਨੂੰ ਸਿਰਫ਼ ਇੱਕੋ ਸਾਲਾਨਾ ਰਿਟਰਨ ਦਾਖ਼ਲ ਕਰਨੀ ਹੋਵੇਗੀ।
 •  
 • ਇਸੇ ਤਰ੍ਹਾਂ 50 ਲੱਖ ਰੁਪਏ ਤੱਕ ਦੀ ਟਰਨਓਵਰ ਵਾਲੇ ਛੋਟੇ ਸਰਵਿਸ ਪ੍ਰੋਵਾਈਡਰਜ਼ ਹੁਣ ਕੰਪੋਜ਼ੀਸ਼ਨ ਸਕੀਮ ਦਾ ਵਿਕਲਪ ਰੱਖ ਕੇ 18% ਦੀ ਥਾਂ 6% GST ਅਦਾ ਕਰ ਸਕਦੇ ਹਨ।
 •  
 • ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ 36 ਪੂੰਜੀ–ਵਸਤਾਂ ਉੱਤੇ ਡਿਊਟੀਆਂ ਖ਼ਤਮ ਕਰ ਦਿੱਤੀਆਂ ਹਨ।
 •  
 • ਡਿਊਟੀ–ਮੁਕਤ ਪੂੰਜੀ–ਵਸਤਾਂ ਅਤੇ ਨਿਰਮਾਣ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਦਰਾਮਦ (Import) ਕਰਨ ਦੀ ਇੱਕ ਸੋਧੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਕਸਟਮਜ਼ ਕਾਨੂੰਨ ਦੀ ਧਾਰਾ 65 ਅਧੀਨ ਇੱਕੋ ਥਾਂ ਤੋਂ ਮਨਜ਼ੂਰੀ ਮਿਲ ਸਕੇਗੀ।
 •  
 • ਕਾਰੋਬਾਰ ਦੇ ਪ੍ਰੀਜ਼ੰਪਟਿਵ ਟੈਕਸੇਸ਼ਨ ਲਈ ਥ੍ਰੈਸ਼ਹੋਲਡ ਸੀਮਾ 1 ਕਰੋੜ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ ਕਰ ਦਿੱਤੀ ਗਈ ਹੈ।
 •  
 • ਪ੍ਰੀਜ਼ੰਪਟਿਵ ਟੈਕਸੇਸ਼ਨ ਦਾ ਲਾਭ ਪਹਿਲੀ ਵਾਰ ਛੋਟੇ ਪੇਸ਼ੇਵਰਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਥ੍ਰੈਸ਼ਹੋਲਡ ਸੀਮਾ 50 ਲੱਖ ਰੁਪਏ ਤੈਅ ਕਰ ਦਿੱਤੀ ਗਈ ਹੈ।
 •  
 • ਸਰਕਾਰੀ ‘ਈਮਾਰਕਿਟਪਲੇਸ’(eMarketplace - GeM) ਦਾ ਮੰਗ ਹੁਣ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਲਈ ਹੋਵੇਗਾ। ਇਸ ਰਾਹੀਂ 17,500 ਕਰੋੜ ਰੁਪਏ ਦੇ ਲੈਣ–ਦੇਣ ਹੋ ਚੁੱਕੇ ਹਨ ਤੇ ਇੰਝ 25–28% ਦੀ ਔਸਤ ਬੱਚਤ ਹੋਵੇਗੀ।
 •  
 • 250 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੀਆਂ ਕੰਪਨੀਆਂ (ਦੇਸ਼ ਦੀਆਂ 99% ਕੰਪਨੀਆਂ ਇਸੇ ਘੇਰੇ ਵਿੱਚ ਆ ਜਾਂਦੀਆਂ ਹਨ) ਲਈ ਟੈਕਸ–ਦਰ 25% ਘਟਾ ਦਿੱਤੀ ਗਈ ਸੀ; ਜੋ ਬਿਨਾ ਕਿਸੇ ਟਰਨਓਵਰ ਸੀਮਾਵਾਂ ਦੇ ਨਵੀਂਆਂ ਨਿਰਮਾਣ ਕੰਪਨੀਆਂ ਲਈ ਵੀ ਲਾਗੂ ਹੋਵੇਗੀ।
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:What Small and Medium Enterprises got in Union Budget