ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp Pay ਨੂੰ NPCI ਦੀ ਮਨਜ਼ੂਰੀ, ਛੇਤੀ ਮਿਲੇਗੀ ਡਿਜੀਟਲ ਪੇਮੈਂਟ ਦੀ ਸਹੂਲਤ

ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਵਟਸਐਪ ਨੂੰ ਡਿਜੀਟਲ ਪੇਮੈਂਟ ਪਲੇਟਫਾਰਮ Whatsapp Pay ਲਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ ਕੰਪਨੀ ਕੁਝ ਉਪਭੋਗਤਾਵਾਂ ਨੂੰ ਪਾਇਲਟ ਪ੍ਰਾਜੈਕਟ ਵਜੋਂ ਡਿਜੀਟਲ ਭੁਗਤਾਨ ਦੀ ਸਹੂਲਤ ਦੇ ਰਹੀ ਹੈ, ਪਰ ਐਨਪੀਸੀਆਈ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ, ਇਹ ਸਿੱਧੇ ਗੂਗਲ ਪੇ, ਅਮੇਜ਼ਨ ਅਦਾਇਗੀ ਅਤੇ ਪੇਟੀਐਮ ਦੀ ਮੁਕਾਬਲੇਬਾਜ਼ ਬਣ ਗਈ ਹੈ।
 

 

ਅੰਗਰੇਜ਼ੀ ਅਖ਼ਬਾਰ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ਭਾਰਤੀ ਰਿਜ਼ਰਵ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਥਾਰਟੀ ਦੀ ਮਨਜੂਰੀ ਤੋਂ ਬਾਅਦ ਵਟਸਐਪ ਆਪਣੇ ਡਿਜੀਟਲ ਪੇਮੈਂਟ ਪਲੇਟਫਾਰਮ Whatsapp Pay ਨੂੰ ਗੇੜਾਂ ਵਿੱਚ ਪੂਰੇ ਭਾਰਤ ਵਿੱਚ ਲਾਂਚ ਕਰ ਸਕੇਗੀ।

 

ਦਰਸਅਲ ਵਟਸਐਪ ਨੇ ਡਿਜੀਟਲ ਪੇਮੈਂਟ ਪਲੇਟਫਾਰਮ ਲਈ ਬਹੁਤ ਪਹਿਲਾਂ ਅਰਜ਼ੀ ਦਿੱਤੀ ਹੋਈ ਸੀ ਪਰ ਮਨਜ਼ੂਰੀ ਇਸ ਨੂੰ ਹੁਣ ਮਿਲੀ ਹੈ ਜਦੋਂ ਕੰਪਨੀ ਨੇ ਡੇਟਾ ਲੋਕਲਾਇਜੇਸ਼ਨ ਯਾਨੀ ਸਾਰਾ ਡੇਟਾ ਸਥਾਨਕ ਪੱਧਰ 'ਤੇ ਸਟੋਰ ਕਰਨ ਦੀਆਂ ਸ਼ਰਤਾਂ ਮੰਨ ਲਈਆਂ ਹਨ। ਪਹਿਲੇ ਗੇੜ ਵਿੱਚ ਵਟਸਐਪ ਭਾਰਤ ਵਿੱਚ ਇਕ ਕਰੋੜ ਯੂਜਰਜ਼ ਨੂੰ ਪੇਮੈਂਟ ਸਰਵਿਸ ਦੀ ਸਹੂਲਤ ਦੇ ਸਕੇਗੀ। ਹੋਰ ਸ਼ਰਤਾਂ ਮੰਨਣ ਤੋਂ ਬਾਅਦ ਕੰਪਨੀ ਆਪਣੇ ਸਾਰੇ ਯੂਜਰਜ਼ ਲਈ ਇਹ ਫੀਚਰ ਰੋਲਆਊਟ ਕਰ ਸਕੇਗੀ।


ਸਾਰੇ ਉਪਭੋਗਤਾਵਾਂ ਨੂੰ ਰੋਲਆਊਟ ਕਰਨ ਤੋਂ ਬਾਅਦ, ਇਹ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਭੁਗਤਾਨ ਪਲੇਟਫਾਰਮ ਬਣ ਜਾਵੇਗਾ। ਵਟਸਐਪ ਦੇ ਭਾਰਤ ਵਿੱਚ 400 ਕਰੋੜ ਤੋਂ ਵੱਧ ਯੂਜ਼ਰ ਹਨ। ਵਟਸਐਪ ਨੇ ਫਰਵਰੀ 2018 ਵਿੱਚ ਆਈਸੀਆਈਸੀਆਈ ਬੈਂਕ ਦੇ ਸਹਿਯੋਗ ਨਾਲ 10 ਲੱਖ ਉਪਭੋਗਤਾਵਾਂ ਲਈ ਡਿਜੀਟਲ ਭੁਗਤਾਨ ਦੀ ਸਹੂਲਤ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਕੰਪਨੀ ਉਦੋਂ ਤੋਂ ਰੈਗੂਲੇਟਰੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਸੇਵਾ ਐਨਪੀਸੀਆਈ ਵੱਲੋਂ ਵਿਕਸਤ ਯੂਨੀਫਾਈਡ ਪੇਮੈਂਟਸ ਇੰਟਰਫੇਸ 'ਤੇ ਆਧਾਰਤ ਹੈ।

 

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਐਨਪੀਸੀਆਈ ਨੂੰ ਨਿਰਦੇਸ਼ ਦਿੱਤੇ ਸਨ ਕਿ ਜਦੋਂ ਤਕ ਵਟਸਐਪ ਪੇ ਡੇਟਾ ਲੋਕਲਾਈਜੇਸ਼ਨ ਦੀ ਸ਼ਰਤ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਤਿਆਰ ਨਹੀਂ ਹੋ ਜਾਂਦੀ ਉਦੋਂ ਤਕ ਡਿਜੀਟਲ ਭੁਗਤਾਨ ਸੇਵਾਵਾਂ ਨੂੰ ਲਾਂਚ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whatsapp pay to start Phased Roll out in India India Facebook Receives NPCI Licence