ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਹੜੀਆਂ 40 ਚੀਜ਼ਾਂ ਹੋਈਆਂ ਸਸਤੀਆਂ, ਇੱਥੇ ਪੜ੍ਹੋ...

ਕਿਹੜੀਆਂ 40 ਚੀਜ਼ਾਂ ਹੋਈਆਂ ਸਸਤੀਆਂ, ਇੱਥੇ ਪੜ੍ਹੋ...

ਅੱਜ ਸਨਿੱਚਰਵਾਰ ਨੂੰ ਜੀਐੱਸਟੀ ਕੌਂਸਲ ਦੀ 31ਵੀਂ ਮੀਟਿੰਗ ਹੋਈ; ਜਿਸ ਵਿੱਚ ਕੁੱਲ 40 ਵਸਤਾਂ ਸਸਤੀਆਂ ਕਰਨ ਦਾ ਫ਼ੈਸਲਾ ਲਿਆ ਗਿਆ। ਇਨ੍ਹਾਂ `ਚੋਂ 33 ਵਸਤਾਂ ਨੂੰ 18 ਫ਼ੀ ਸਦੀ ਟੈਕਸ ਦੀ ਸਲੈਬ ਤੋਂ 12 ਫ਼ੀ ਸਦੀ ਤੇ 5 ਫ਼ੀ ਸਦੀ ਵਾਲੀਆਂ ਸਲੈਬਜ਼ `ਚ ਲਿਆਂਦਾ ਗਿਆ ਹੈ, ਜਦ ਕਿ ਸੱਤ ਵਸਤਾਂ `ਤੇ ਟੈਕਸ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰ ਦਿੱਤਾ ਗਿਆ ਹੈ।  32 ਇੰਚ ਤੱਕ ਦੇ ਟੀਵੀ, ਵਿਡੀਓ ਗੇਮਜ਼, ਫਿ਼ਲਮਾਂ ਦੇ ਟਿਕਟ ਸਸਤੇ ਕਰ ਦਿੱਤੇ ਗਏ ਹਨ।


ਦਿਵਯਾਂਗਾਂ ਤੇ ਬੀਮਾਰਾਂ ਲਈ ਵਰਤੀਆਂ ਜਾਣ ਵਾਲੀਆਂ ਵ੍ਹੀਲ-ਚੇਅਰ `ਤੇ ਟੇਕਸ 28 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕਰ ਦਿੱਤਾ ਗਿਆ ਹੈ। ਇੰਝ ਹੀ ਫਿ਼ਲਮ ਦੀ 100 ਰੁਪਏ ਵਾਲੀ ਟਿਕਟ `ਤੇ ਜੀਐੱਸਟੀ 18 ਫ਼ੀ ਸਦੀ ਤੋਂ ਘਟਾ ਕੇ ਹੁਣ 12 ਫ਼ੀ ਸਦੀ ਕਰ ਦਿੱਤਾ ਗਿਆ ਹੈ। ਤੀਜੀ ਧਿਰ ਦਾ ਬੀਮਾ ਘਟਾ ਕੇ 12 ਫ਼ੀ ਸਦੀ ਕਰ ਦਿੱਤਾ ਗਿਆ ਹੈ। ਟੀ.ਵੀ. ਸਕ੍ਰੀਨਾਂ, ਟਾਇਰਾਂ, ਪਾਵਰ ਬੈਂਕਾਂ (ਲਿਥੀਅਮ-ਆਇਓਨ ਬੈਟਰੀਆਂ) `ਤੇ ਪਹਿਲਾਂ 28 ਫ਼ੀ ਸਦੀ ਟੈਕਸ ਲੱਗ ਰਿਹਾ ਸੀ, ਹੁਣ ਉਹ ਟੈਕਸ ਘਟਾ ਕੇ 18 ਫ਼ੀ ਸਦੀ ਕਰ ਦਿੱਤਾ ਗਿਆ ਹੈ।


ਧਾਰਮਿਕ ਦੌਰਿਆਂ ਵਾਲੀਆਂ ਖ਼ਾਸ ਉਡਾਣਾਂ `ਤੇ ਹੁਣ ਇਕੌਨੋਮੀ ਕਲਾਸ ਦੀ ਟਿਕਟ `ਤੇ 5 ਫ਼ੀ ਸਦੀ ਟੈਕਸ ਲੱਗਿਆ ਕਰੇਗਾ; ਜਦ ਕਿ ਬਿਜ਼ਨੇਸ ਕਲਾਸ ਲਈ ਇਹ ਟੈਕਸ 12 ਫ਼ੀ ਸਦੀ ਰਹੇਗਾ। ਇਸ ਤੋਂ ਪਹਿਲਾਂ ਇਹ ਟੈਕਸ 28 ਫ਼ੀ ਸਦੀ ਸੀ। ਇਸ ਦੇ ਨਾਲ ਹੀ ਸੂਰਜੀ ਊਰਜਾ ਪੈਦਾ ਕਰਨ ਵਾਲੇ ਪਲਾਂਟਾਂ `ਤੇ ਹੁਣ 5 ਫ਼ੀ ਸਦੀ ਟੈਕਸ ਲੱਗਿਆ ਕਰੇਗਾ।


ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਦੱਸਿਆ ਕਿ 28 ਫ਼ੀ ਸਦੀ ਟੈਕਸ ਵਾਲੀ ਸਲੈਬ ਵਿੱਚ ਹੁਣ ਸਿਰਫ਼ ਲਗਜ਼ਰੀ (ਸ਼ਾਹੀ ਜਾਂ ਐਸ਼-ਪ੍ਰਸਤੀ ਵਾਲੀਆਂ) ਵਸਤਾਂ ਜਾਂ ਨਸ਼ੀਲੇ ਪਦਾਰਥ ਹੀ ਰਹਿ ਗਏ ਹਨ। ਉਂਝ ਆਟੋਮੋਬਾਇਲ ਪਾਰਟਸ ਤੇ ਸੀਮਿੰਟ ਵੀ ਹਾਲੇ ਇਸੇ 28 ਫ਼ੀ ਸਦੀ ਵਾਲੀ ਸਲੈਬ `ਚ ਹੀ ਹਨ। ਆਟੋ ਪਾਰਟਸ ਤੋਂ 28,000 ਕਰੋੜ ਰੁਪਏ ਅਤੇ ਸੀਮਿੰਟ ਤੋਂ 13,000 ਕਰੋੜ ਰੁਪਏ ਦਾ ਟੈਕਸ ਇਕੱਠਾ ਹੁੰਦਾ ਹੈ।


ਏਅਰ ਕੰਡੀਸ਼ਨਰਜ਼ ਤੇ ਡਿਸ਼ ਵਾਸ਼ਰਜ਼ ਨੂੰ ਵੀ ਹਾਲ ਦੀ ਘੜੀ 28 ਫ਼ੀ ਸਦੀ ਸਲੈਬ `ਚ ਰੱਖਿਆ ਗਿਆ ਹੈ। ਇਸ ਸਲੈਬ ਦੀਆਂ ਤਿੰਨ ਵਸਤਾਂ ਨੂੰ 18 ਫ਼ੀ ਸਦੀ ਤੋਂ ਘਟਾ ਕੇ 12 ਫ਼ੀ ਸਦੀ, ਇੱਕ ਵਸਤੂ ਨੂੰ 18 ਫ਼ੀ ਸਦੀ ਤੋਂ ਤਬਦੀਲ ਕਰ ਕੇ 5 ਫ਼ੀ ਸਦੀ `ਤੇ ਕਰ ਦਿੱਤਾ ਗਿਆ ਹੈ।


ਸੂਬਾ ਸਰਕਾਰਾਂ ਦੀਆਂ ਲਾਟਰੀਆਂ ਹੁਣ 12 ਫ਼ੀ ਸਦੀ ਟੈਕਸ ਸਲੈਬ `ਚ ਰਹਿਣਗੀਆਂ ਅਤੇ ਸੂਬਾ ਸਰਕਾਰਾਂ ਵੱਲੋਂ ਅਧਿਕਾਰਤ ਲਾਟਰੀਆਂ `ਤੇ 28 ਫ਼ੀਸਦੀ ਟੈਕਸ ਲੱਗੇਗਾ।


ਜਨ-ਧਨ ਯੋਜਨਾ ਖਾਤਾ ਧਾਰਕਾਂ ਅਤੇ ਡਿਪਾਜਿ਼ਟ ਅਕਾਊਂਟ ਹੋਲਡਰਜ਼ ਲਈ ਟੈਕਸ ਤੋਂ ਛੋਟ ਰਹੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:which 40 items are now cheaper know here