ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹੋਵੇਗਾ 10,000 ਕਰੋੜ ਦੀ ਕਰਜ਼ਦਾਰ ‘ਜੈੱਟ ਏਅਰਵੇਜ਼’ ਦਾ ਨਵਾਂ ਮਾਲਕ...ਪੜ੍ਹੋ

ਜੈੱਟ ਏਅਰਵੇਜ਼ ਦੇ ਪਿਛਲੇ 25 ਸਾਲਾਂ ਤੋਂ ਮਾਲਕ ਨਰੇਸ਼ ਗੋਇਲ

ਭਾਰਤ ਦੀ ਸਭ ਤੋਂ ਪੁਰਾਣੀ ਪ੍ਰਾਈਵੇਟ ਏਅਰਲਾਈਨਜ਼ ‘ਜੈੱਟ ਏਅਰਵੇਜ਼’ ਦੀ ਮਾਲਕੀ ਹੁਣ ਉਸ ਦੇ ਬਾਨੀ ਨਰੇਸ਼ ਗੋਇਲ ਦੀ ਥਾਂ ‘ਸਟੇਟ ਬੈਂਕ ਆਫ਼ ਇੰਡੀਆ’ (SBI – State Bank of India) ਦੀ ਅਗਵਾਈ ਹੇਠਲੇ ਕਈ ਬੈਂਕਾਂ ਦੇ ਸਮੂਹ ਕੋਲ ਜਾਣ ਲੱਗੀ ਹੈ। ਸ੍ਰੀ ਗੋਇਲ ਪਿਛਲੇ 25 ਸਾਲਾਂ ਤੋਂ ਇਸ ਏਅਰਲਾਈਨਜ਼ ਦੇ ਮਾਲਕ ਚੱਲੇ ਆ ਰਹੇ ਸਨ ਪਰ ਹੁਣ ਕਿਉਂਕਿ ਇਹ ਏਅਰਲਾਈਨਜ਼ ਬੈਂਕਾਂ ਦੀ 10,000 ਕਰੋੜ ਰੁਪਏ ਦੀ ਕਰਜ਼ਦਾਰ ਹੈ, ਇਸ ਲਈ ਹੁਣ ਉਸ ਦੇ ਬੋਰਡ ਨੇ SBI ਤੇ ਹੋਰ ਬੈਂਕਾਂ ਨੂੰ ਕੰਪਨੀ ਦੇ 11 ਕਰੋੜ 40 ਲੱਖ ਤਾਜ਼ਾ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

 

 

ਜੈੱਟ ਏਅਰਵੇਜ਼ ਨੂੰ ਹੁਣ ਲਗਾਤਾਰ ਚੌਥੀ ਤਿਮਾਹੀ ਵਿੱਚ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਇਸੇ ਲਈ ਹੁਣ ਉਸ ਦੀ ਮਾਲਕੀ ਬਦਲਣ ਲੱਗੀ ਹੈ। ਇਸ ਵੇਲੇ ਸ੍ਰੀ ਗੋਇਲ ਕੋਲ ਜਿਹੜੇ 51 ਫ਼ੀ ਸਦੀ ਸ਼ੇਅਰਾਂ ਦੀ ਹਿੱਸੇਦਾਰੀ ਹੈ, ਉਹ ਹੁਣ ਘਟ ਕੇ 25% ਰਹਿ ਜਾਵੇਗੀ। ਅਬੂ ਧਾਬੀ ਸਥਿਤ ਏਤਿਹਾਦ ਏਅਰਵੇਜ਼ ਦੀ ਵੀ ਜੈੱਟ ਏਅਰਵੇਜ਼ ਵਿੱਚ 24% ਹਿੱਸੇਦਾਰੀ ਹੈ ਪਰ ਹੁਣ ਇਹ ਵੀ ਘਟ ਕੇ ਅੱਧੀ ਭਾਵ 12% ਰਹਿ ਜਾਵੇਗੀ।

 

 

ਭਾਰਤ ਦੇ ਸਭ ਤੋਂ ਵੱਡੇ ‘ਸਟੇਟ ਬੈਂਕ ਆਫ਼ ਇੰਡੀਆ’ ਨੇ ਹੁਣ ਜੈੱਟ ਏਅਰਵੇਜ਼ ਦੇ ਬਾਕੀ ਦੇ ਬੈਂਕਾਂ ਤੋਂ ਮਨਜ਼ੂਰੀ ਲੈਣੀ ਹੈ। ਇਹ ਮਨਜ਼ੂਰੀ ਇੰਡੀਅਨ ਬੈਂਕਰਜ਼’ ਐਸੋਸੀਏਸ਼ਨ ਤੇ ਏਤਿਹਾਦ ਦੇ ਨਾਲ–ਨਾਲ ਹੋਰਨਾਂ ਸਬੰਧਤ ਧਿਰਾਂ ਤੋਂ ਲਈ ਜਾਵੇਗੀ।

 

 

‘ਕੁਆਰਟਜ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਪ੍ਰਮੋਦ ਮੈਥਿਯੂ ਦੀ ਰਿਪੋਰਟ ਮੁਤਾਬਕ ਜੈੱਟ ੲੈਅਰਵੇਜ਼ ਨੇ ਵੀ ਆਪਣੇ ਸ਼ੇਅਰ–ਧਾਰਕਾਂ ਦੀ ਇੱਕ ਮੀਟਿੰਗ ਆਉਂਦੀ 21 ਫ਼ਰਵਰੀ ਨੂੰ ਸੱਦ ਲਈ ਹੈ। ਇਸੇ ਮੀਟਿੰਗ ਵਿੱਚ ਸਟੇਟ ਬੈਂਕ ਆਫ਼ ਇੰਡੀਆ ਤੇ ਕੁਝ ਹੋਰਨਾਂ ਸਬੰਧਤ ਬੈਂਕਾਂ ਨੂੰ ਮਾਲਕੀ ਦੇਣ ਦੇ ਮਾਮਲੇ ਉੱਤੇ ਵਿਚਾਰ ਹੋਵੇਗਾ। ਦਰਅਸਲ, ਇਸ ਵੇਲੇ ਇਸ ਏਅਰਲਾਈਨਜ਼ ਨੂੰ ਵੱਡੇ ਵਿੱਤੀ ਘਾਟੇ ’ਚੋਂ ਨਿੱਕਲਣ ਲਈ 8,500 ਕਰੋੜ ਰੁਪਏ ਦੀ ਜ਼ਰੂਰਤ ਹੈ।

 

 

ਹੁਣ ‘ਜੈੱਟ ਏਅਰਵੇਜ਼’ ਨੂੰ ਬਚਾਉਣ ਲਈ ਉਸ ਦੇ ਪੁਨਰਗਠਨ ਦੀ ਜਿਹੜੀ ਯੋਜਨਾ ਉਲੀਕੀ ਗਈ ਹੈ, ਉਸ ਮੁਤਾਬਕ ਬੈਂਕ ਆਪਣੇ ਕਰਜ਼ੇ ਇਸ ਕੰਪਨੀ ਵਿੱਚ ਆਪਣੇ ਇਕਵਿਟੀ ਸ਼ੇਅਰਾਂ ਵਿੱਚ ਤਬਦੀਲ ਕਰ ਦੇਣਗੇ ਤੇ ਉਹ ਇਸ ਕੰਪਨੀ ਵਿੱਚ ਬਰਾਬਰ ਦੇ ਮਾਲਕ ਬਣ ਜਾਣਗੇ। ਬੀਤੀ 14 ਫ਼ਰਵਰੀ ਨੂੰ ਹੋਈ ਫ਼ਾਈਲਿੰਗ ਮੁਤਾਬਕ ਇਸ ਯੋਜਨਾ ਮੁਤਾਬਕ ਬੈਂਕ ਤਦ ਆਪਣੀ ਮਰਜ਼ੀ ਮੁਤਾਬਕ ਇਸ ਕੰਪਨੀ ‘ਜੈੱਟ ਏਅਰਵੇਜ਼’ ਵਿੱਚ ਤਾਜ਼ਾ ਨਿਵੇਸ਼ ਵੀ ਕਰ ਸਕਣਗੇ, ਹਵਾਈ ਜਹਾਜ਼ਾਂ ਦੀ ਖਰ਼ੀਦ–ਵੇਚ ਵੀ ਕਰ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:who will be new owner of Rs 10000 Crore debtor Jet Airways