ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥੋਕ ਮਹਿੰਗਾਈ ਦਰ ’ਚ ਆਈ ਕਮੀ, ਜੁਲਾਈ ’ਚ ਰਹੀ 1.08 ਫੀਸਦੀ

ਥੋਕ ਮਹਿੰਗਾਈ ਦਰ ’ਚ ਆਈ ਕਮੀ, ਜੁਲਾਈ ’ਚ ਰਹੀ 1.08 ਫੀਸਦੀ

ਥੋਕ ਮੁੱਲ ਸੂਚਕ ਅੰਕ ਆਧਾਰਿਤ ਮੁਦਰਾ ਸਫੀਦੀ ਜੁਲਾਈ ਵਿਚ ਘਟਕੇ 1.08 ਫੀਸਦੀ ਉਤੇ ਆ ਗਈ। ਇਸ ਤੋਂ ਪਿਛਲੇ ਮਹੀਨੇ ਜੂਨ ਵਿਚ ਥੋਕ ਮਹਿੰਗਾਈ ਦਰ ਪਿਛਲੇ 23 ਮਹੀਨਿਆਂ ਦੇ ਹੇਠਲੇ ਪੱਧਰ 2.02 ਫੀਸਦੀ ਉਤੇ ਆ ਗਈ ਸੀ। ਸਬਜ਼ੀਆਂ, ਤੇਲ ਅਤੇ ਬਿਜਲੀ ਨਾਲ ਜੁੜੇ ਸਮਾਨਾਂ ਦੀਆਂ ਕੀਮਤਾਂ ਵਿਚ ਕਮੀ ਕਾਰਨ ਥੋਕ ਮਹਿੰਗਾਹੀ ਦਰ ਵਿਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। 

 

ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ 2018 ਵਿਚ ਮਹਿੰਗਾਈ ਦਰ 5.27 ਫੀਸਦੀ ਉਤੇ ਸੀ। ਸਸਤੇ ਈਧਣ ਅਤੇ ਖਾਦ ਸਮੱਗਰੀਆਂ ਕਾਰਨ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮੁਦਰਾਸਫੀਦੀ ਜੁਲਾਈ ਮਹੀਨੇ ਵਿਚ ਕਈ ਸਾਲ ਦੇ ਹੇਠਲੇ ਪੱਧਰ 1.08 ਫੀਸਦੀ ਉਤੇ ਆ ਗਈ। ਬੁੱਧਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਸਦੀ ਜਾਣਕਾਰੀ ਮਿਲੀ।

 

ਡਬਲਿਊਪੀਆਈ ਆਧਾਰਿਤ ਮੁਦਰਾ ਸਫੀਤੀ ਇਸ ਸਾਲ ਜੂਨ ਵਿਚ 2.02 ਫੀਸਦੀ ਅਤੇ ਪਿਛਲੇ ਸਾਲ ਜੁਲਾਈ ਵਿਚ 5.27 ਫੀਸਦੀ ਸੀ। ਸਰਕਾਰੀ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਵਿਚ ਖਾਦ ਸਮੱਗਰੀ ਦੀ ਮੁਦਰਾਸਫੀਦੀ ਜੂਨ ਦੇ 6.98 ਫੀਸਦੀ ਤੋਂ ਘਟਕੇ 6.15 ਫੀਸਦੀ ਉਤੇ ਆ ਗਈ।

 

ਈਧਣ ਤੇ ਬਿਜਲੀ ਸ਼੍ਰੇਣੀ ਵਿਚ ਅਪਸਫੀਤੀ ਜੂਨ ਦੇ 2.20 ਫੀਸਦੀ ਦੀ ਮੁਕਾਬਲੇ ਹੋਰ ਵਧਕੇ ਜੁਲਾਈ ਵਿਚ 3.64 ਫੀਸਦੀ ਉਤੇ ਪਹੁੰਚ ਗਿਆ। ਜੁਲਾਈ ਮਹੀਨੇ ਵਿਚ ਖੁਦਰਾ ਮੁਦਰਾਸਫੀਤੀ ਵੀ ਜੂਨ ਦੇ 3.18 ਫੀਸਦੀ ਦੀ ਤੁਲਨਾ ਵਿਚ ਨਰਮ ਹੋ ਕੇ 3.15 ਫੀਸਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wholesale price index is down in July month