ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥੋਕ ਮਹਿੰਗਾਈ ਦਰ ’ਚ ਆਈ ਕਮੀ, ਮਈ ’ਚ ਰਹੀ 2.45 ਫੀਸਦੀ

ਥੋਕ ਮਹਿੰਗਾਈ ਦਰ ’ਚ ਆਈ ਕਮੀ, ਮਈ ’ਚ ਰਹੀ 2.45 ਫੀਸਦੀ

ਮਈ ਮਹੀਨੇ ਵਿਚ ਲੋਕਾਂ ਨੂੰ ਥੋਕ ਮਹਿੰਗਾਈ ਦਰ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮਈ ਵਿਚ ਥੋਕ ਮਹਿੰਗਾਈ ਦਰ 2.45 ਫੀਸਦੀ ਉਤੇ ਆ ਗਈ, ਜਦੋਂਕਿ ਇਸ ਤੋਂ ਪਿਛਲੇ ਮਹੀਨੇ ਅਪ੍ਰੈਲ ਵਿਚ ਇਹ 3.07 ਫੀਸਦੀ ਉਤੇ ਸੀ।  ਅਪ੍ਰੈਲ ਵਿਚ ਖਾਣ ਵਾਲੀਆਂ ਚੀਜਾਂ ਦੇ ਮਹਿੰਗੇ ਹੋਣ ਦੇ ਬਾਵਜੂਦ ਨਿਰਮਾਣ ਸਮਾਨ ਅਤੇ ਈਂਧਣ ਦੀਆਂ ਕੀਮਤਾਂ ਵਿਚ ਨਮਰੀ ਨਾਲ ਥੋਕ ਵਿਚ ਮਹਿੰਗਾਈ ਡਿੱਗਕੇ 3.07 ਫੀਸਦੀ ਉਤੇ ਆ ਗਈ। ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਮੁਦਰਾਸਫੀਤੀ ਮਾਰਚ, 2019 ਵਿਚ 3.18 ਫੀਸਦੀ ਸੀ ਜਦੋਂਕਿ ਅਪ੍ਰੈਲ, 2018 ਵਿਚ ਇਹ 3.62 ਫੀਸਦੀ ਉਤੇ ਸੀ।

 

ਦੋ ਦਿਨ ਪਹਿਲਾਂ ਖੁਦਰਾ ਮਹਿੰਗਾਈ ਦਰ ਵੀ ਅੰਕੜੇ ਆਏ ਹਨ। ਮਈ ਮਹੀਨੇ ਵਿਚ ਖੁਦਰਾ ਮਹਿੰਗਾਈ ਵਧਕੇ ਸੱਤ ਮਹੀਨੇ ਦੇ ਉਚ ਪੱਧਰ 3.05 ਫੀਸਦੀ ਉਤੇ ਪਹੁੰਚ ਗਈ। ਹਾਲਾਂਕਿ ਇਹ ਹੁਣ ਵੀ ਕੇਂਦਰੀ ਬੈਂਕ ਦੇ ਟੀਚੇ ਦੇ ਦਾਇਰੇ ਵਿਚ ਹੈ ਜਿਸ ਨਾਲ ਰਿਜਰਵ ਬੈਂਕ ਕੋਲ ਮੰਗ ਵਿਚ ਤੇਜੀ ਲਿਆਉਣ ਅਤੇ ਉਦਯੋਗਿਕ ਉਤਪਦਾਨ ਨੂੰ ਗਤੀ ਦੇਣ ਵਿਚ ਮਦਦ ਲਈ ਨੀਤੀਗਤ ਵਿਆਜ ਦਰ ਵਿਚ ਹੋਰ ਕਟੌਤਰੀ ਕਰਨ ਦੀ ਗੁੰਜਾਇਸ਼ ਬਰਕਾਰ ਹੈ ਉਦਯੋਗਿਕ ਉਤਪਾਦਨ ਵਾਧਾ ਇਸ ਸਾਲ ਅਪ੍ਰੈਲ ਵਿਚ 3.40 ਫੀਸਦੀ ਰਿਹਾ। ਇਹ ਉਦਯੋਗਿਕ ਵਾਧਾ ਛੇ ਮਹੀਨੇ ਦਾ ਸਭ ਤੋਂ ਉਚ ਪੱਧਰ ਦਾ ਹੈ।

 

ਕੇਂਦਰੀ ਅੰਕੜਾ ਦਫ਼ਤਰ ਨੇ ਬੁੱਧਵਾਰ ਨੂੰ ਇਹ ਅੰਕੜੇ ਜਾਰੀ ਕੀਤੇ ਸਨ। ਖਪਤਕਾਰ ਮੁਲ ਸੂਚਕ ਅੰਕ (ਸੀਪੀਆਈ) ਉਤੇ ਆਧਾਰਿਤ ਖੁਦਰਾ ਮਹਿੰਗਾਈ ਵਿਚ ਤੇਜੀ ਦਾ ਮੁੱਖ ਕਾਰਨ ਸਬਜ਼ੀਆਂ, ਮੀਟ ਅਤੇ ਮੱਛੀ ਦੀਆਂ ਕੀਮਤਾਂ ਦਾ ਵਧਦਾ ਹੈ। ਇਹ ਅਪ੍ਰੈਲ ਦੇ 2.99 ਫੀਸਦੀ ਦੇ ਮੁਕਾਬਲੇ ਵਿਚ ਜ਼ਿਆਦਾ ਹਨ, ਪ੍ਰੰਤੂ ਮਈ 2018 ਦੇ 4.87 ਫੀਸਦੀ ਤੋਂ ਘੱਟ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wholesale price index is down in June month