ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਚੀਨ ਤੋਂ ਮੈਨੂਫੈਕਚਰਿੰਗ ਹਰਿਆਣਾ ’ਚ ਹੋਵੇਗੀ ਟ੍ਰਾਂਸਫਰ? ਗੱਲਬਾਤ ਦਾ ਦੌਰ ਸ਼ੁਰੂ

ਮੈਨੂਫੈਕਚਰਿੰਗ ਨੂੰ ਚੀਨ ਤੋਂ ਹਰਿਆਣਾ ਵਿਚ ਟ੍ਰਾਂਸਫਰ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦੇ ਨਾਲ-ਨਾਲ ਅੱਜ ਇੱਥੇ ਕਈ ਨਿਵੇਸ਼ਕਾਂ ਦੇ ਨਾਲ ਹੋਈ ਵੈਬਿਨਾਰ ਸ਼੍ਰਿੰਖਲਾ ਦੇ ਪਹਿਲੇ ਦਿਨ ਅਜਿਹੇ ਕਈ ਖੇਤਰਾਂ ਜਿਨਾਂ ਦੀ ਸਪਲਾਈ ਸ਼੍ਰਿੰਖਲਾ ਕੋਰੋਨਾ ਮਹਾਮਾਰੀ ਦੇ ਚਲਦੇ ਰੁਕਾਵਟ ਆਈ ਹੈ, ਕਾਰੋਬਾਰੀ ਲਚੀਨੇਪਨ ਨੂੰ ਪ੍ਰੋਤਸਾਹਨ ਦੇਣ ਦੇ ਮੱਦੇਨਜਰ ਕਈ ਸੁਝਾਅ ਦਿੱਤੇ ਗਏ।

 

ਇਸ ਵੈਬਿਨਾਰ ਵਿਚ ਡੈਲ, ਯਾਜਾਕੀ ਇੰਡੀਆ, ਡੈਨੀਸਕੋ ਇੰਡੀਆ ਪ੍ਰਾਈਵੇਟ ਲਿਮੀਟੇਡ, ਜਾਨਸਨ ਮੈਥੇਯ ਇੰਡੀਆ, ਜੋਤੀ ਅਪੈਰਲਸ, ਹਿੰਦ ਟਰਮੀਨਲਸ ਯੂਏਈ, ਸੇਂਡਰ ਫਰੂਟਸ, ਸਪੈਸ, ਰਿਲਾਇੰਸ ਅਤੇ ਕੋਕਾ-ਕੋਲਾ ਇੰਡੀਆ ਵਰਗੀ ਵੱਡੀ ਬਹੁ ਰਾਸ਼ਟਰੀ ਕੰਪਨੀਆਂ ਨੇ ਹਿੱਸਾ ਲਿਆ ਅਤੇ ਇਸ ਵਿਚ ਹਿੱਸਾ ਲੈਣ ਵਾਲੀ ਕੰਪਨੀਆਂ ਦੇ ਨੂਮਾਇੰਦਿਆਂ ਨੇ ਜਬਰਦਸਤ ਉਤਸਾਹ ਦਿਖਾਇਆ ਵੈਬਿਨਾਰ ਦੌਰਾਨ ਸਰਕਾਰ ਦੀ ਉਨਾਂ ਵਿਸ਼ੇਸ਼ ਨੀਤੀਆਂ 'ਤੇ ਵਧੇਰੇ ਚਰਚਾ ਕੀਤੀ ਗਈ, ਜੋ ਮੈਨੂਫ੍ਰੈਚਰਿੰਗ ਇਕਾਈਆਂ ਦੇ ਜਲਦੀ ਟ੍ਰਾਂਸਫਰ ਦੇ ਲਈ ਹਰਿਆਣਾ ਨੂੰ ਇਕ ਡੈਸਟੀਨੇਸ਼ਨ ਬਣਾਏਗੀ।

 

ਉਦਯੋਗਪਤੀਆਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਆਂ ਵਿਚ ਆਈ.ਟੀ. ਇਲੈਕਟ੍ਰੋਨਿਕ ਉਤਪਾਦਾਂ ਨੂੰ ਜਰੂਰੀ ਵਸਤੂਆਂ ਦੀ ਸੂਚੀ ਵਿਚ ਸ਼ਾਮਿਲ ਕਰਨਾ, ਮੈਡੀਕਲ ਇਲੈਕਟ੍ਰੋਨਿਕਸ ਘਟਕਾਂ ਦੇ ਮੈਨੁਫੈਕਜਰਿੰਗ 'ਤੇ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ ਇੰਨਾ ਵਸਤੂਆਂ ਨੂੰ ਭਾਰਤ ਸਰਕਾਰ ਦੀ ਆਈ.ਟੀ. ਅਤੇ ਈ.ਐਸ.ਡੀ.ਐਸ. ਨੀਤੀ ਵਿਚ ਸ਼ਾਮਿਲ ਕਰਨਾ ਅਤੇ ਰਾਜ ਵਿਚ ਟਰੱਕਸ ਪਾਰਕ ਵਿਕਸਿਤ ਕੀਤਾ ਜਾਣਾ ਸ਼ਾਮਿਲ ਹਨ।

 

ਭੂਮੀ ਦੀ ਖਰੀਦ ਵਿਚ ਸ਼ਾਮਿਲ ਲਾਗਤ 'ਤੇ ਉਦਯੋਗ ਦੀ ਚਿੰਤਾ ਨੂੰ ਸਮਝਦੇ ਹੋਏ ਹਰਿਆਣਾ ਰਾਜ ਉਦਯੋਗਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਨੇ ਭਰੋਸਾ ਦਿੱਤਾ ਕਿ ਰਾਜ ਦੀ ਪੱਟੇ 'ਤੇ ਥਾਂ ਲਿਆਉਣ ਦੀ ਇਕ ਪੱਥ-ਪ੍ਰਦਰਸ਼ਿਤ ਨੀਤੀ ਲਿਆਉਣ ਦੀ ਯੋਜਨਾ ਹੈ, ਜਿਦੇ ਅਨੁਸਾਰ ਨਿਵੇਸ਼ਕ ਨੂੰ ਪੱਟੇ 'ਤੇ ਲਈ ਗਈ ਜਮੀਨ 'ਤੇ ਕੰਮ ਕਰਣਗੇ ਅਤੇ ਕੁੱਝ ਸਮੇਂ ਬਾਅਦ ਇਸ ਥਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਇਕ ਫਰੀ ਹੋਲਡ ਸੰਪਤੀ ਵਿਚ ਬਦਲਾਅ ਹੋ ਜਾਵੇਗਾ। ਹਰਿਆਣਾ ਵਿਚ ਕਾਰੋਬਾਰ ਦੀ ਲਾਗਤ ਵਿਚ ਕਟੌਤੀ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ਨੂੰ ਨਿਵੇਸ਼ਕਾਂ ਤੋਂ ਜਬਰਦਸਤ ਪ੍ਰਤੀਕਿਆ ਮਿਲੀ ਹੈ।

 

ਇਸ ਵੈਬਿਨਾਰ ਵਿਚ ਉਦਯੋਗ ਜਗਤ ਤੋਂ ਸ਼ਾਮਿਲ ਹੋਏ ਪ੍ਰਤੀਨਿਧੀਆਂ ਅਤੇ ਮਾਹਰਾਂ ਦੇ ਨਾਲ ਲਾਭਦਾਇਕ ਚਰਚਾ ਕੀਤੀ ਗਈ ਅਤੇ ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ ਨੇ ਸੱਭ ਦਾ ਧੰਨਵਾਦ ਪ੍ਰਗਟਾਇਆ। ਇਹ ਵੈਬਿਨਾਰ 7 ਅਤੇ 8 ਮਈ ਨੂੰ ਵੀ ਚੱਲੇਗਾ, ਜਿਸ ਨਾਲ ਇਸ ਮੁਸ਼ਕਲ ਵਿਚ ਉਭਰਨ ਅਤੇ ਦੇਸ਼ ਵਿਚ ਉਦਯੋਗਿਕ  ਪਾਵਰਹਾਊਸ ਦੇ ਰੂਪ ਵਿਚ ਆਪਣੀ ਸਥਿਤੀ ਰਣਾਏ ਜੱਖਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will manufacturing from China be transferred to Haryana The round of talks begins