ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਨਾਂ ਡੈਬਿਟ ਕਾਰਡ ਦੇ ਵੀ ਕੱਢ ਸਕਦੇ ਹੋ SBI ਦੇ ATM ਤੋਂ ਪੈਸਾ, ਜਾਣੋ ਕਿਵੋ 

 

ਐੱਸਬੀਆਈ (SBI) ਨੇ ਆਪਣੇ ਗਾਹਕਾਂ ਨੂੰ ਬਿਨਾਂ ਏਟੀਐਮ ਕਾਰਡ ਦੇ ਮਸ਼ੀਨ ਤੋਂ ਨਕਦੀ ਕੱਢਣ ਦੀ ਸਹੂਲਤ ਦਿੱਤੀ ਹੈ। ਇਸ ਲਈ, ਫ਼ੋਨ ਵਿੱਚ ਯੋਨੋ ਐੱਪ (Yono App) ਹੋਣਾ ਜ਼ਰੂਰੀ ਹੈ। ਐਸਬੀਆਈ ਦੇ 16500 ਏਟੀਐਮ ਵਿੱਚ ਇਹ ਸੇਵਾ ਸ਼ੁਰੂ ਹੋ ਗਈ ਹੈ।

 

ਇਸ ਤਰ੍ਹਾਂ ਮਿਲੇਗਾ ਬਿਨਾਂ ਏਟੀਐਮ ਕਾਰਡ ਦੇ ਪੈਸਾ

ਐੱਸਬੀਆਈ ਬੈਂਕ ਦੇ ਜਿਹੜੇ ਏਟੀਐਮ ਵਿੱਚ ਇਹ ਸਹੂਲਤ  ਮਿਲੇਗੀ, ਉਨ੍ਹਾਂ ਉੱਤੇ ਯੋਨੋ ਕੈਸ਼ ਦਾ  ਸਟਿੱਕਰ ਲੱਗਿਆ ਹੋਵੇਗਾ। ਹੁਣ ਨਕਦੀ ਕੱਢਣ ਲਈ ਮਸ਼ੀਨ ਵਿੱਚ ਏਟੀਐੱਮ ਕਾਰਡ ਪਾਉਣ ਦੀ ਲੋੜ ਨਹੀਂ ਹੈ। ਸਟੇਟ ਬੈਂਕ ਦੇ ਗਾਹਕ ਯੋਨੋ ਐੱਪ 'ਤੇ ਨਕਦ ਨਿਕਾਸੀ ਦੀ ਸਹੂਲਤ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਲੈਣ ਦੇਣ ਲਈ 6 ਅੰਕਾਂ ਦੀ ਯੋਨੋ ਕੈਸ਼ ਪਿਨ ਸੈੱਟ ਕਰਨਾ ਹੋਵੇਗਾ। ਉਨ੍ਹਾਂ ਨੂੰ ਆਪਣੇ ਰਜਿਟਰਡ ਮੋਬਾਇਲ ਨੰਬਰ ਉੱਤੇ ਐਸਐਮਐਸ ਰਾਹੀਂ 6 ਅੰਕਾਂ ਦਾ ਰੇਫਰੇਂਸ ਨੰਬਰ ਮਿਲੇਗਾ। ਅਗਲੇ 30 ਮਿੰਟ ਦੇ ਅੰਦਰ ਨੇੜੇ ਯੋਨੋ ਕੈਸ਼ ਪੁਆਇੰਟ ਉੱਤੇ ਪਿੰਨ ਅਤੇ ਪ੍ਰਾਪਤ ਰੇਫਰੇਂਸ ਨੰਬਰ ਦੋਵਾਂ ਨੂੰ ਦੇ ਕੇ ਕੈਸ਼ ਮਿਲੇਗਾ।

 

ਇਹ ਹੈ ਤਰੀਕਾ
 

ਐੱਸਬੀਆਈ ਦੇ "ਯੋਨੋ ਕੈਸ਼" ਤੋਂ ਬਿਨਾਂ ਏਟੀਐਮ ਤੋਂ ਪੈਸੇ ਕੱਢ ਸਕੋਗੇ। ਬਿਨਾਂ ਕਾਰਡ ਪੈਸਾ ਕੱਢਣ ਲਈ ਤੁਹਾਡੇ ਫੋਨ ਉੱਤੇ ਐੱਸਬੀਆਈ ਦਾ ਯੋਨੋ ਐੱਪ ਹੋਣਾ ਜ਼ਰੂਰੀ ਹੈ। ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਮਸ਼ੀਨ ਦੀ ਸਕ੍ਰੀਨ ਉੱਤੇ ਯੋਨਾ ਕੈਸ਼ ਵਿਕਲਪ ਚੁਣਨਾ ਹੋਵੇਗਾ ਅਤੇ ਮੈਸੇਜ ਰਾਹੀਂ ਮਿਲੇ ਟ੍ਰਾਂਜੇਕਸ਼ਨ ਨੰਬਰ ਨੂੰ ਐਂਟਰ ਕਰਨਾ ਹੋਵੇਗਾ। ਇਸ ਵਿੱਚ ਕੱਢੀ ਜਾਣ ਵਾਲੀ ਰਾਸ਼ੀ ਅਤੇ 6 ਡਿਜਿਟ ਦਾ ਪਿੰਨ ਨੰਬਰ ਪਾਉਣਾ ਹੋਵੇਗਾ। ਪਿਨ ਪਾਉਣ ਉੱਤੇ ਕੈਸ਼ ਮਿਲ ਜਾਵੇਗਾ।
 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:withdraw Cash without debit card from SBI bank ATM