ਐਸਬੀਆਈ (SBI) ਆਪਣੇ ਗਾਹਕਾਂ ਨੂੰ ਬਿਨਾਂ ਏਟੀਐਮ ਕਾਰਡ ਤੋਂ ਮਸ਼ੀਨ ਤੋਂ ਨਕਦੀ ਕੱਢਣ ਦੀ ਸਹੂਲਤ ਦੇ ਰਿਹਾ ਹੈ। ਇਸ ਦੇ ਲਈ ਫ਼ੋਨ ਵਿੱਚ ਯੋਨੋ ਐਪ (Yono App) ਹੋਣਾ ਜ਼ਰੂਰੀ ਹੈ। ਐਸਬੀਆਈ ਨੇ ਇਹ ਸੇਵਾ ਐਸਬੀਆਈ ਦੇ 16500 ਏਟੀਐਮ ਉੱਤੇ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਬਿਨਾਂ ਏਟੀਐਮ ਕਾਰਡ ਤੋਂ ਮਿਲਣਗੇ ਪੈਸੇ
ਐਸਬੀਆਈ ਬੈਂਕ ਦੇ ਏਟੀਐਮ, ਜਿਥੇ ਇਹ ਸਹੂਲਤ ਮਿਲੇਗੀ ਵਿੱਚ ਯੋਨੋ ਕੈਸ਼ ਸਟਿੱਕਰ ਹੋਣਗੇ। ਹੁਣ ਨਕਦੀ ਕਢਵਾਉਣ ਲਈ ਮਸ਼ੀਨ ਵਿੱਚ ਏਟੀਐਮ ਕਾਰਡ ਪਾਉਣ ਦੀ ਜ਼ਰੂਰਤ ਨਹੀਂ ਹੈ। ਸਟੇਟ ਬੈਂਕ ਦੇ ਗਾਹਕ ਯੋਨੋ ਐਪ 'ਤੇ ਨਕਦ ਕਢਵਾਉਣ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ।ਇਸ ਵਿੱਚ ਲੈਣ-ਦੇਣ ਲਈ ਛੇ-ਅੰਕਾਂ ਵਾਲਾ ਯੋਨੋ ਕੈਸ਼ ਪਿੰਨ ਸੈੱਟ ਕਰਨਾ ਹੁੰਦਾ ਹੈ। ਉਹ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਐਸਐਮਐਸ ਦੇ ਜ਼ਰੀਏ ਛੇ ਅੰਕਾਂ ਦਾ ਰੇਫਰੇਂਸ ਨੰਬਰ ਮਿਲੇਗਾ। ਅਗਲੇ 30 ਮਿੰਟਾਂ ਦੇ ਅੰਦਰ ਨਜ਼ਦੀਕੀ ਯੋਨੋ ਕੈਸ਼ ਪੁਆਇੰਟ 'ਤੇ ਪਿੰਨ ਅਤੇ ਪ੍ਰਾਪਤ ਰੇਂਫਰੇਂਸ ਨੰਬਰ ਦੋਵਾਂ ਨੂੰ ਦੇ ਕੇ ਨਕਦੀ ਮਿਲੇਗੀ।
ਇਹ ਤਰੀਕਾ ਹੈ
ਐਸਬੀਆਈ ਦੇ "ਯੋਨੋ ਕੈਸ਼" ਨਾਲ ਬਿਨਾਂ ਏਟੀਐਮ ਦੇ ਪੈਸੇ ਕੱਢਵਾ ਸਕੋਗੇ। ਕਾਰਡ ਤੋਂ ਬਿਨਾਂ ਪੈਸੇ ਕੱਢਵਾਉਣ ਲਈ ਤੁਹਾਡੇ ਫ਼ੋਨ ਉੱਤੇ ਐਸਬੀਆਈ ਦਾ ਯੋਨੋ ਐਪ ਹੋਣਾ ਲਾਜ਼ਮੀ ਹੈ। ਸਟੇਟ ਬੈਂਕ ਆਫ਼ ਇੰਡੀਆ ਏਟੀਐਮ ਮਸ਼ੀਨ ਦੀ ਸਕਰੀਨ ਉੱਤੇ ਤੁਹਾਨੂੰ 'ਯੋਨੋ ਕੈਸ਼' ਵਿਕਲਪ ਦੀ ਚੋਣ ਕਰਨੀ ਹੋਵੇਗੀ ਅਤੇ ਮੈਸੇਜ ਰਾਹੀਂ ਮਿਲੇ ਟ੍ਰਾਂਜੈਕਸ਼ਨ ਨੰਬਰ ਨੂੰ ਐਂਟਰ ਕਰਨਾ ਹੋਵੇਗਾ। ਇਸ ਵਿੱਚੋਂ ਕੱਢੀ ਜਾਣ ਵਾਲੀ ਰਕਮ ਅਤੇ 6 ਅੰਕਾਂ ਦਾ ਪਿੰਨ ਨੰਬਰ ਪਾਉਣਾ ਪਵੇਗਾ। ਪਿੰਨ ਪਾਉਣ ਉੱਤੇ ਨਕਦੀ ਨਿਕਲ ਆਵੇਗੀ।