ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi Note 8 ਅਤੇ Redmi Note 8 Pro ਭਾਰਤ 'ਚ ਦੋ ਮਹੀਨਿਆਂ ਅੰਦਰ ਹੋਣਗੇ ਲਾਂਚ 

Xiaomi (ਸ਼ੀਓਮੀ) ਨੇ ਵੀਰਵਾਰ ਨੂੰ ਆਪਣੇ ਦੋ ਸਮਾਰਟਫੋਨ, ਰੈੱਡਮੀ ਨੋਟ 8 ਅਤੇ ਰੈੱਡਮੀ ਨੋਟ 8 ਪ੍ਰੋ ਨੂੰ ਲਾਂਚ ਕੀਤਾ ਹੈ ਅਤੇ ਜੇ ਤੁਸੀਂ ਵੀ ਇਸ ਫ਼ੋਨ ਨੂੰ ਲੈ ਕੇ ਉਤਸ਼ਾਹਤ ਹੋ ਅਤੇ ਖ਼ਰੀਦਣ ਦੀ ਉਡੀਕ ਕਰ ਰਹੇ ਹੋ, ਤਾਂ ਸ਼ੀਓਮੀ ਇੰਡੀਆ ਦੇ ਮੁਖੀ ਮਨੂ ਕੁਮਾਰ ਜੈਨ ਨੇ ਤੁਹਾਡੇ ਲਈ ਇਹ ਟਵੀਟ ਕਰਕੇ ਲਾਂਚਿੰਗ ਦੀ ਜਾਣਕਾਰੀ ਦਿੱਤੀ ਹੈ।

 

ਮਨੂੰ ਕੁਮਾਰ ਜੈਨ ਨੇ ਟਵਿੱਟਰ 'ਤੇ ਕਿਹਾ ਕਿ ਭਾਰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਇਨ੍ਹਾਂ ਫ਼ੋਨਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਨਾਲ ਹੀ ਸਰਟੀਫਿਕੇਸ਼ਨ ਵੀ ਮਿਲਣਾ ਚਾਹੀਦੇ ਹੈ। ਉਨ੍ਹਾਂ ਨੇ ਇਨ੍ਹਾਂ ਹੈਂਡਸੈੱਟਾਂ ਨੂੰ ਤਕਰੀਬਨ ਅੱਠ ਹਫ਼ਤਿਆਂ (ਲਗਭਗ ਦੋ ਮਹੀਨਿਆਂ) ਵਿੱਚ ਭਾਰਤ ਲਿਆਉਣ ਬਾਰੇ ਜਾਣਕਾਰੀ ਦਿੱਤੀ ਹੈ।

 

 

 

 

Redmi Note 8 ਦੀਆਂ ਵਿਸ਼ੇਸ਼ਤਾਵਾਂ
 

Redmi Note 8  ਐਂਡਰਾਇਡ 9 ਪਾਈ ਬੇਸਡ  MIUI 10 'ਤੇ ਕੰਮ ਕਰੇਗਾ। ਇਸ ਫ਼ੋਨ 'ਚ 6.39 ਇੰਚ ਦੀ ਫੁੱਲ ਐੱਚਡੀ ਪਲੱਸ ਪਲੱਸ ਡਿਸਪਲੇਅ ਹੈ। ਇਸ ਡਿਸਪਲੇਅ ਦੀ ਸੁਰੱਖਿਆ ਲਈ ਗੋਰੀਲਾ ਗਲਾਸ 5 ਦਿੱਤਾ ਗਿਆ ਹੈ। ਇਹ ਫ਼ੋਨ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਅਤੇ 6 ਜੀਬੀ ਰੈਮ ਨਾਲ ਕੰਮ ਕਰੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ 48 ਮੈਗਾਪਿਕਸਲ ਦਾ ਮੁੱਖ ਕੈਮਰਾ ਬੈਕ ਪੈਨਲ 'ਤੇ ਦਿੱਤਾ ਗਿਆ ਹੈ, ਦੂਜਾ 8 ਮੈਗਾਪਿਕਸਲ ਅਤੇ ਤੀਜਾ ਅਤੇ ਚੌਥਾ 2 ਮੈਗਾਪਿਕਸਲ ਦਾ ਹੈ। ਸੈਲਫੀ ਪ੍ਰੇਮੀਆਂ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ, ਇਸ ਫ਼ੋਨ 'ਚ 4000 mAh ਦੀ ਬੈਟਰੀ ਹੈ।

 

Redmi Note 8 Pro ਦੀਆਂ ਵਿਸ਼ੇਸ਼ਤਾਵਾਂ
 

Redmi Note 8 Pro 'ਚ ਐਂਡਰਾਇਡ 9 ਪਾਈ ਬੇਸਡ MIUI 10 ਓਐੱਸ ਦਿੱਤਾ ਗਿਆ ਹੈ।  ਇਸ ਡਿਸਪਲੇਅ ਨੂੰ ਸੁਰੱਖਿਅਤ ਕਰਨ ਲਈ ਗੋਰੀਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸ਼ਾਓਮੀ ਵਿੱਚ ਇਸ ਫੋਨ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਤਰਲ ਕੂਲਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਹੈ ਅਤੇ ਗੇਮਿੰਗ ਦੇ ਸ਼ੋਕੀਨ ਨੂੰ ਚੰਗਾ ਪ੍ਰਫਾਰਮਸ ਮਿਲ ਸਕੇ। ਰੈੱਡਮੀ ਨੋਟ 8 ਦੀ ਤਰ੍ਹਾਂ ਰੈਡਮੀ ਨੋਟ 8 ਪ੍ਰੋ ਦੇ ਬੈਕ ਪੈਨਲ 'ਤੇ ਕੈਮਰੇ ਲਗਾਏ ਗਏ ਹਨ। ਮੁੱਖ ਕੈਮਰਾ 64 ਮੈਗਾਪਿਕਸਲ ਦਾ ਹੈ, ਜੋ ਕਿ ਸਭ ਤੋਂ ਪਹਿਲਾ ਕੈਮਰਾ ਹੈ। ਬਾਕੀ ਤਿੰਨ ਰੈਡਮੀ ਨੋਟ 8 ਵਾਂਗ ਹੀ ਹਨ। ਇਸ 'ਚ 4500 mAh ਦੀ ਬੈਟਰੀ ਹੈ।

 

ਕੀ ਹੋ ਸਕਦੀ ਹੈ ਕੀਮਤ
 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੀਮਤ ਦੀ Redmi Note 8 Pro ਦੇ ਤਿੰਨ ਵੇਰੀਐਂਟ ਹਨ। ਸ਼ੁਰੂਆਤੀ ਵੇਰੀਐਂਟ ਦੀ ਲਗਭਗ 14000 ਰੁਪਏ ਹੈ। ਦੂਜੇ ਵੇਰੀਐਂਟ ਦੀ ਕੀਮਤ ਲਗਭਗ 16000 ਰੁਪਏ ਹੈ ਅਤੇ ਤੀਜੇ ਵੇਰੀਐਂਟ ਦੀ ਕੀਮਤ ਲਗਭਗ 18000 ਰੁਪਏ ਹੈ। 

 

Redmi Note 8 ਵੀ ਤਿੰਨ ਵੇਰੀਐਂਟ ਵਿੱਚ ਹੈ 4 ਜੀਬੀ + 64 ਜੀਬੀ ਦੀ ਕੀਮਤ 999 ਯੂਆਨ (ਲਗਭਗ 10000 ਰੁਪਏ) ਵਿੱਚ ਵੀ ਉਪਲੱਬਧ ਹੈ, ਦੂਸਰਾ ਵੇਰੀਐਂਟ 6 ਜੀਬੀ + 64 ਜੀਬੀ ਦੀ ਕੀਮਤ 1199 ਯੂਆਨ (ਲਗਭਗ 12000 ਰੁਪਏ) ਅਤੇ ਤੀਜੇ ਵੇਰੀਐਂਟ ਵਿੱਚ 6 ਜੀਬੀ + 128 ਜੀਬੀ ਦੀ ਕੀਮਤ 13999 ਯੂਆਨ ਹੈ (14000 ਰੁਪਏ) ਰੱਖੀ ਗਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:xiaomi redmi note 8 and redmi note 8 pro could launch in india within 8 weeks