ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Xiaomi ਨੇ ਤਿਉਹਾਰੀ ਸੀਜ਼ਨ 'ਚ ਪ੍ਰਤੀ ਸਕਿੰਟ 10 ਡਿਵਾਇਸ ਵੇਚੇ

ਚੀਨੀ ਹੈਂਡਸੈੱਟ ਨਿਰਮਾਤਾ Xiaomi  ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਪਲੇਟਫਾਰਮ ਮੀ.ਡਾਟ, ਫਲਿੱਪਕਾਰਟ ਅਤੇ ਐਮਾਜ਼ਨ 'ਤੇ ਤਿਉਹਾਰ ਸੇਲ ਹੋਣ ਦੇ ਕੁਝ ਘੰਟਿਆਂ ਵਿੱਚ ਹੀ 15 ਲੱਖ ਡਿਵਾਇਸ ਵੇਚੇ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦਾ ਮਤਲਬ ਹੈ ਕਿ ਕੰਪਨੀ ਨੇ 10 ਸਕਿੰਟ ਪ੍ਰਤੀ ਸਕਿੰਟ ਵੇਚੇ।

 

Xiaomi ਇੰਡੀਆ ਦੇ ਆਨਲਾਈਨ ਵਿਕਰੀ ਦੇ ਮੁਖੀ ਰਘੂ ਰੈੱਡੀ ਨੇ ਕਿਹਾ ਕਿ ਕੰਪਨੀ ਨੇ ਤਿਉਹਾਰਾਂ ਦੇ ਸੀਜ਼ਨ ਦੁਸਹਿਰਾ-ਦੀਵਾਲੀ ਲਈ ਮੀ ਟੀਵੀ, ਰੈਡਮੀ 8 ਏ ਨੂੰ ਲਾਂਚ ਕੀਤਾ ਹੈ ਅਤੇ ਰੈੱਡਮੀ ਨੋਟ 7 ਸੀਰੀਜ਼, ਰੈੱਡਮੀ 7 ਅਤੇ ਰੈਡਮੀ 7 ਏ ਲਈ ਆਕਰਸ਼ਕ ਆਫਰ ਪੇਸ਼ਕਸ਼ ਕੀਤੀ ਹੈ।

 

ਕੰਪਨੀ ਨੇ ਕਿਹਾ ਕਿ ਕੰਪਨੀ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਸਮਾਰਟਫੋਨ ਦੀ ਰਹੀ। ਇਸ ਤੋਂ ਬਾਅਦ ਮੀ  ਇਕੋਸਿਸਟਮ, ਸਹਾਇਕ ਉਪਕਰਣ ਅਤੇ ਮੀ ਟੀਵੀ ਦੀ ਰਹੀ।

 

ਕੰਪਨੀ ਨੇ 8 ਏ ਸਮਾਰਟਫੋਨ 5000 ਐਮਏਐਚ ਦੀ ਬੈਟਰੀ ਸਮਰੱਥਾ ਦੇ ਨਾਲ, 2 ਜੀਬੀ ਅਤੇ 32 ਜੀਬੀ ਸਟੋਰੇਜ ਦੀ ਸਹੂਲਤ ਵਾਲੇ ਇਸ ਫ਼ੋਨ ਦੀ ਕੀਮਤ 6,499 ਰੁਪਏ ਰੱਖੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Xiaomi sold 10 devices per second during the festive season