ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਾਮਾਹਾ: BS-6 ਨਾਰਮਸ ਲਾਗੂ ਹੋਣ ਨਾਲ 10-15% ਵੱਧ ਜਾਣਗੀਆਂ ਮੋਟਰਸਾਈਕਲ ਦੀਆਂ ਕੀਮਤਾਂ

 

ਇੰਡੀਆ ਯਾਮਾਹਾ ਮੋਟਰ (ਆਈਵਾਈਐਮ) ਨੇ ਕਿਹਾ ਕਿ ਬੀਐਸ -6 ਨਿਯਮਾਂ ਦੀ ਪਾਲਣਾ ਕਰਨ ਨਾਲ ਸਥਾਨਕ ਤੌਰ ’ਤੇ ਤਿਆਰ ਦੁਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ 10 ਤੋਂ 15 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।

 

ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪੜਾਅਵਾਰ ਬੀਐਸ -6 ਮਾਣਕਾਂ ਅਨੁਸਾਰ ਮੋਟਰਸਾਈਕਲਾਂ ਅਤੇ ਸਕੂਟਰਾਂ ਵਿੱਚ ਬਦਲਾਅ ਕਰੇਗੀ। ਮੋਟਰਸਾਈਕਲ ਲਈ ਇਹ ਪ੍ਰਕਿਰਿਆ ਨਵੰਬਰ 2019 ਅਤੇ ਸਕੂਟਰ ਲਈ ਜਨਵਰੀ 2020 ਤੋਂ ਸ਼ੁਰੂ ਹੋਵੇਗੀ।

 

ਯਾਮਾਹਾ ਮੋਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਮਾਹਾ ਦੀ ਟੀਮ ਕੰਪਨੀ ਦੀ ਵੱਚਨਬੱਧਤਾ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਸੰਭਾਵਨਾ ਹੈ ਕਿ ਯਾਮਾਹਾ ਦੀ ਬੀਐਸ -6 ਵਾਲੀ ਮੋਟਰਸਾਈਕਲ ਅਤੇ ਸਕੂਟਰ ਅਪ੍ਰੈਲ 2020 ਤੋਂ ਪਹਿਲਾਂ ਬਾਜ਼ਾਰ ਵਿੱਚ ਆਉਣਗੇ।

 

ਕੰਪਨੀ ਨੇ ਕਿਹਾ ਕਿ ਉਤਪਾਦਨ ਖ਼ਰਚਿਆਂ ਵਿੱਚ ਵਾਧੇ ਕਾਰਨ ਦੁਪਹੀਆ ਵਾਹਨਾਂ ਦੀਆਂ ਕੀਮਤਾਂ 10 ਤੋਂ 15 ਪ੍ਰਤੀਸ਼ਤ ਵਿਚਕਾਰ ਵਾਧਾ ਹੋਣ ਦੀ ਉਮੀਦ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yamaha said that bike price will go up because of BS6 norms