ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

YES ਬੈਂਕ ਦੇ ਸ਼ੇਅਰ ਤੋੜ ਰਹੇ ਵਾਧੇ ਦੇ ਸਾਰੇ ਰਿਕਾਰਡ

YES ਬੈਂਕ ਦੇ ਸ਼ੇਅਰ ਤੋੜ ਰਹੇ ਵਾਧੇ ਦੇ ਸਾਰੇ ਰਿਕਾਰਡ

ਭਾਰਤੀ ਰਿਜ਼ਰਵ ਬੈਂਕ (RBI) ਦੀ ਪਾਬੰਦੀ ਝੱਲ ਰਹੇ ਯੈੱਸ ਬੈਂਕ (YES Bank) ਦੀ ਸਿਹਤ ਹੁਣ ਸੁਧਰਦੀ ਦਿਸ ਰਹੀ ਹੈ। ਦਰਅਸਲ, ਬੀਤੇ ਤਿੰਨ ਕਾਰੋਬਾਰੀ ਦਿਨਾਂ ਦੌਰਾਨ ਯੈੱਸ ਬੈਂਕ ਦੇ ਸ਼ੇਅਰ ਵਿੱਚ 100 ਫ਼ੀ ਸਦੀ ਤੋਂ ਵੀ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

 

 

ਯੈੱਸ ਬੈਂਕ ਦੇ ਸ਼ੇਅਰਾਂ ਵਿੱਚ ਇਹ ਤੇਜ਼ੀ ਅਜਿਹੇ ਵੇਲੇ ਆਈ ਹੈ, ਜਦੋਂ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਭਾਰਤੀ ਸਟਾੱਕ ਐਕਸਚੇਂਜ ਆਪਣੇ ਸਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ।

 

 

ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਯੈੱਸ ਬੈਂਕ ਦੇ ਸ਼ੇਅਰ ਵਿੱਚ ਲਗਭਗ 60 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਯੈੱਸ ਬੈਂਕ ਦੇ ਸ਼ੇਅਰ 58 ਰੁਪਏ ਦੀ ਕੀਮਤ ’ਤੇ ਪੁੱਜ ਗਏ।

 

 

ਇਸ ਤੋਂ ਪਹਿਲਾਂ ਸੋਮਵਾਰ ਤੇ ਸ਼ੁੱਕਰਵਾਰ ਨੂੰ ਵੀ ਯੈੱਸ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਸੀ। ਬੈਂਕ ਦੇ ਇਤਿਹਾਸ ਵਿੱਚ ਸ਼ੇਅਰਾਂ ਨੇ ਅਜਿਹਾ ਵਾਧਾ ਨਹੀਂ ਵੇਖਿਆ ਸੀ।

 

 

ਕਰਜ਼ੇ ’ਚ ਡੁੱਬੇ ਯੈੱਸ ਬੈਂਕ ਲਈ ਰੇਟਿੰਗ ਏਜੰਸੀ ‘ਮੂਡੀਜ਼’ ਵੱਲੋਂ ਵੀ ਵਧੀਆ ਖ਼ਬਰ ਆਈ ਹੈ। ਮੂਡੀਜ਼ ਨੇ ਯੈੱਸ ਬੈਂਕ ਦੇ ਆਊਟਲੁੱਕ ਨੂੰ ਪਾਜ਼ਿਟਿਵ ਕਰਦਿਆਂ ਉਸ ਦੀ ਸਾਖ਼ ਨੂੰ ਬਿਹਤਰ ਕੀਤਾ ਹੈ। RBI ਦੀ ਪੁਨਰਗਠਨ ਯੋਜਨਾ ਅਧੀਨ ਪੂੰਜੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਨੂੰ ਵੇਖਦਿਆਂ ਰੇਟਿੰਗ ਏਜੰਸੀ ਨੇ ਇਹ ਕਦਮ ਚੁੱਕਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ SBI ਦੀ ਅਗਵਾਈ ਹੇਠ ਸੱਤ ਬੈਂਕਾਂ ਨੇ ਬੈਂਕ ਦੀ ਆਧਾਰ–ਪੂੰਜੀ ਮਜ਼ਬੂਤ ਕਰਨ ਨੂੰ ਲੈ ਕੇ ਲਗਭਗ 10,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

 

 

ਯੈੱਸ ਬੈਂਕ ’ਚ ਨਿਵੇਸ਼ ਨੂੰ ਲੈ ਕੇ SBI ਦੀ ਅਗਵਾਈ ਹੇਠਲੇ ਸਮੂਹ ’ਚ ਆਈਸੀਆਈਸੀਆਈ ਬੈਂਕ, ਐੱਚਡੀਐੱਫ਼ਸੀ ਲਿਮਿਟੇਡ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਬੰਧਨ ਬੈਂਕ, ਫ਼ੈਡਰਲ ਬੈਂਕ ਅਤੇ ਆਈਡੀਐੱਫ਼ਸੀ ਫ਼ਸਟ ਵੀ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕਿਹਾ ਹੈ ਕਿ ਲੋੜ ਪੈਣ ’ਤੇ ਯੈੱਸ ਬੈਂਕ ਨੂੰ ਵਾਧੂ ਪੂੰਜੀ ਉਪਲਬਧ ਕਰਵਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:YES Bank s shares breaking growth Records