ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੱਲ੍ਹ ਤੋਂ ਕਿਸੇ ਵੀ ਸਮੇਂ ਕਰ ਸਕੋਗੇ NEFT ਨਾਲ ਲੈਣ-ਦੇਣ

ਬੈਂਕਿੰਗ, ਸੜਕ ਆਵਾਜਾਈ ਅਤੇ ਦੂਰਸੰਚਾਰ ਖੇਤਰ ਵਿੱਚ ਗਾਹਕਾਂ ਨਾਲ ਜੁੜੀਆਂ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ 15 ਅਤੇ 16 ਦਸੰਬਰ ਤੋਂ ਲਾਗੂ ਹੋ ਰਹੀਆਂ ਹਨ।  16 ਤੋਂ ਐਨਈਐਫਟੀ ਦੀ 24 ਘੰਟੇ ਦੀ ਸਹੂਲਤ ਹੋਵੇਗੀ, ਤੁਸੀਂ ਕਿਸੇ ਵੀ ਸਮੇਂ ਆਨਲਾਈਨ ਬੈਂਕਿੰਗ ਰਾਹੀਂ ਲੈਣ-ਦੇਣ ਕਰ ਸਕੋਗੇ।

 


ਕਿਸੇ ਵੀ ਸਮੇਂ ਕਰ ਸਕੋਗੇ NEFT ਨਾਲ ਲੈਣ-ਦੇਣ


ਬੈਂਕ ਸੋਮਵਾਰ ਤੋਂ 24 ਘੰਟੇ ਐਨਈਐਫਟੀ ਕਰ ਸਕਣਗੇ ਯਾਨੀ ਗਾਹਕਾਂ ਨੂੰ ਕਦੇ ਵੀ ਪੈਸੇ ਭੇਜਣ ਜਾਂ ਲੈਣ ਦੀ ਸਹੂਲਤ ਮਿਲੇਗੀ। ਇਹ ਸਹੂਲਤ 15 ਦਸੰਬਰ ਨੂੰ ਦੁਪਹਿਰ 12.30 ਵਜੇ ਤੋਂ ਸ਼ੁਰੂ ਹੋਵੇਗੀ। ਵਰਤਮਾਨ ਵਿੱਚ, ਐਨਈਐਫਟੀ ਸਾਰੇ ਕਾਰਜਕਾਰੀ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਉਪਲਬੱਧ ਹੈ।

 

 

ਆਈਸੀਆਈਸੀਆਈ ਬੈਂਕ 'ਚ ਚਾਰ ਨਕਦ ਲੈਣ-ਦੇਣ ਹੀ ਮੁਫ਼ਤ 


ਆਈਸੀਆਈਸੀਆਈ ਬੈਂਕ 15 ਦਸੰਬਰ ਤੋਂ ਸਿਰਫ਼ ਚਾਰ ਵਾਰ ਗਾਹਕਾਂ ਨੂੰ ਨਕਦ ਲੈਣ-ਦੇਣ (ਜਮ੍ਹਾਂ /ਕਢਵਾਉਣ) ਦੀ ਪੇਸ਼ਕਸ਼ ਕਰੇਗਾ। ਇਸ ਤੋਂ ਬਾਅਦ ਲੈਣ ਦੇਣ  'ਤੇ 150 ਰੁਪਏ ਦਾ ਚਾਰਜ ਲੱਗੇਗਾ। ਹੋਮ ਬ੍ਰਾਂਚ ਵਿਖੇ ਮੁਫ਼ਤ ਜਮ੍ਹਾਂ ਕਰਵਾਉਣ ਲਈ ਵੀ ਦੋ ਲੱਖ ਰੁਪਏ ਦੀ ਅਧਿਕਤਮ ਸੀਮਾ ਹੋਵੇਗੀ। ਇਸ ਤੋਂ ਬਾਅਦ ਪ੍ਰਤੀ ਹਜ਼ਾਰ ਰੁਪਏ ਉੱਤੇ ਪੰਜ ਰੁਪਏ ਦੀ ਫੀਸ ਹੋਵੇਗੀ। ਇੱਥੇ ਵੀ ਘੱਟੋ ਘੱਟ ਫ਼ੀਸ 150 ਰੁਪਏ ਹੋਵੇਗੀ। ਹੋਮ ਸ਼ਾਖ਼ਾ ਤੋਂ ਰੋਜ਼ਾਨਾ 25 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਲਈ ਕੋਈ ਫ਼ੀਸ ਨਹੀਂ ਹੋਵੇਗੀ। ਇਸ ਤੋਂ ਉਪਰ ਉਹੀ ਫ਼ੀਸ ਲੱਗੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You can make transactions with NEFT anytime from tomorrow