ਆਨਲਾਈਨ ਖਾਣਾ ਸਪਲਾਈ ਕਰਨ ਵਾਲੀ ਕੰਪਨੀ ਜੋਮੈਟੋ ਨੇ ਆਪਣੇ ਗੁਰੂਗ੍ਰਾਮ ਦਫ਼ਤਰ ਵਿਚ ਜ਼ਰੂਰਤ ਤੋਂ ਜ਼ਿਆਦਾ 60 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਕੰਪਨੀ ਨੇ ਕਿਹਾ ਕਿ ਇਹ ਛਾਂਟੀ ਗ੍ਰਾਹਕ ਦੇਖਭਾਲ ਵਿਭਾਗ ਵਿਚ ਜ਼ਰੂਰਤ ਤੋਂ ਜ਼ਿਆਦਾ ਕਰਮਚਾਰੀ ਹੋਣ ਕਾਰਨ ਕੀਤੀ ਗਈ ਹੈ।
ਕੰਪਨੀ ਦੇ ਬੁਲਾਰੇ ਨੇ ਬਿਆਨ ਵਿਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਸਾਡੀ ਸੇਵਾ ਗੁਣਵਤਾ ਸੁਧਰੀ ਹੈ। ਮਿਲਣ ਵਾਲੇ ਆਰਡਰਾਂ ਲਈ ਗ੍ਰਾਹਕਾਂ ਮਦਦ ਲਈ ਕਰਮਚਾਰੀਆਂ ਦੀ ਜ਼ਰੂਰਤ ਘੱਟ ਹੋਈ ਹੈ। ਇਸ ਕਾਰਨ ਸਾਡਾ ਕਾਰਜਬਲ ਜ਼ਰੂਰਤ ਤੋਂ ਕਰੀਬ ਇਕ ਫੀਸਦੀ (60 ਕਰਮਚਾਰੀ) ਜ਼ਿਆਦਾ ਹੋ ਗਏ ਸਨ।
ਬਿਆਨ ਮੁਤਾਬਕ ਇਸ ਤੋਂ ਜ਼ਿਆਦਾ ਛਾਂਟੀ ਗ੍ਰਾਹਕ ਦੇਖਭਾਲ ਵਿਭਾਗ ਤੋਂ ਕੀਤੀ ਗਈ ਹੈ। ਇਸ ਵਿਚ ਸਾਡੇ ਵਾਧੂ ਅਦਲਾ–ਬਦਲੀ ਦੇ ਤਹਿਤ ਹੋਰ ਵਿਭਾਗਾਂ ਵਿਚ ਭੇਜੇ ਗਏ ਲੋਕ ਵੀ ਸ਼ਾਮਲ ਹਨ।