ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਇਸ ਵਾਰ ਪੇਂਡੂ ਖੇਤਰ ਦੇ ਵਿਦਿਆਰਥੀ ਸ਼ਹਿਰੀਆਂ ਨੂੰ ਪਛਾੜਕੇ ਮੋਹਰੀ ਰਹੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਨਤੀਜਾ 86.7 ਫੀ ਸਦੀ ਜਦੋਂ ਕਿ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦਾ ਨਤੀਜਾ 83.38 ਫੀ ਸਦੀ ਰਿਹਾ।
ਮਾਰਚ 2019 ਵਿਚ ਲਈ ਗਈ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ 210408 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 182360 ਵਿਦਿਆਰਥੀ ਪਾਸ ਹੋਏ, ਜਿਸ ਦਾ ਨਤੀਜਾ 86.7 ਫੀ ਸਦੀ ਰਿਹਾ, ਜਦੋਂ ਕਿ ਸ਼ਹਿਰੀ ਖੇਤਰ ਦੇ 106979 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 89194 ਵਿਦਿਆਰਥੀ ਪਾਸ ਹੋਏ, ਜਿਸ ਦਾ ਨਤੀਜਾ 83.38 ਫੀ ਸਦੀ ਰਿਹਾ।
ਪੇਂਡੂ ਖੇਤਰ ਦੀਆਂ 94865 ਲੜਕੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 86864 ਵਿਦਿਆਰਥਣਾਂ ਪਾਸ ਹੋਈਆਂ ਜਿਸ ਦਾ ਨਤੀਜਾ 91.57 ਫੀਸਦੀ ਰਿਹਾ, ਜਦੋਂ ਕਿ ਸ਼ਹਿਰ ਖੇਤਰ ਦੀਆਂ 50015 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 44442 ਪਾਸ ਹੋਈਆਂ ਜਿਸ ਦਾ ਨਤੀਜਾ 88.86 ਫੀ ਸਦੀ ਰਿਹਾ।
ਇਸੇ ਤਰ੍ਹਾਂ ਪੇਂਡੂ ਖੇਤਰ ਦੇ 115543 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ 95496 ਵਿਦਿਆਰਥੀ ਪਾਸ ਹੋਏ ਜਿਸ ਦਾ ਨਤੀਜਾ 82.7 ਫੀ ਸਦੀ ਰਿਹਾ, ਜਦੋਂ ਕਿ ਸ਼ਹਿਰੀ ਖੇਤਰ ਦੇ 56964 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ 44752 ਵਿਦਿਆਰਥੀ ਪਾਸ ਹੋਏ ਜਿਸ ਦਾ ਨਤੀਜਾ 78.56 ਫੀਸਦੀ ਰਿਹਾ।