ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਤਰੀ ਗ੍ਰਾਮੀਣ ਬੈਂਕ ’ਚ ਹੋ ਰਹੀਆਂ 12 ਹਜ਼ਾਰ ਭਰਤੀਆਂ

ਖੇਤਰੀ ਗ੍ਰਾਮੀਣ ਬੈਂਕ ’ਚ ਹੋ ਰਹੀਆਂ 12 ਹਜ਼ਾਰ ਭਰਤੀਆਂ

IBPS RRB Notification 2019: ਇੰਸਟੀਚਿਊਟ ਆਫ਼ ਬੈਂਕਿੰਗ ਪਰਸਨਲ ਸਿਲੈਕਸ਼ਨ (IBPS) ਨੇ ਪਿੱਛੇ ਜਿਹੇ ਆਰਆਰਬੀ ਨੋਟੀਫ਼ਿਕੇਸ਼ਨ 2019 ਜਾਰੀ ਕੀਤਾ ਹੈ। ਆਈਬੀਪੀਐੱਸ ਆਰਆਰਬੀ ਨੋਟੀਫ਼ਿਕੇਸ਼ਨ 2019 ਤਹਿਤ ਰੀਜਨਲ ਗ੍ਰਾਮੀਣ ਬੈਂਕਾਂ ਵਿੱਚ 12 ਹਜ਼ਾਰ ਆਸਾਮੀਆਂ ਉੱਤੇ ਭਰਤੀ ਦਾ ਐਲਾਨ ਕੀਤਾ ਹੈ।

 

 

ਆਈਬੀਪੀਐੱਸ ਨੇ ਇਸ ਰਾਹੀਂ ਆਫ਼ਿਸ ਅਸਿਸਟੈਂਟ, ਆਫ਼ੀਸਰ ਸਕੇਲ 1 (ਅਸਿਸਟੈਂਟ ਮੈਨੇਜਰ), ਆਫ਼ੀਸਰ ਸਕੇਲ 2 (ਮੈਨੇਜਰ) ਤੇ ਆਫ਼ੀਸਰ ਸਕੇਲ 3 (ਸੀਨੀਅਰ ਮੈਨੇਜਰ) ਦੀਆਂ ਆਸਾਮੀਆਂ ਉੱਤੇ ਭਰਤੀ ਦਾ ਐਲਾਨ ਕੀਤਾ ਹੈ।

 

 

ਜੋ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਦੇ ਚਾਹਵਾਨ ਹਨ, ਉਹ ਮੰਗਲਵਾਰ 18 ਜੂਨ, 2019 ਤੋਂ ਆਈਬੀਪੀਐੱਸ ਦੀ ਅਧਿਕਾਰਤ ਵੈੱਬਸਾਈਟ www.ibps.in ਉੱਤੇ ਜਾ ਕੇ ਆਨਲਾਈਨ ਐਪਲਾਈ ਕਰ ਸਕਣਗੇ। ਅਰਜ਼ੀਆਂ ਦੇਣ ਦੀ ਪ੍ਰਕਿਰਿਆ 18 ਜੂਨ ਤੋਂ ਸ਼ੁਰੂ ਹੋਵੇਗੀ ਤੇ 4 ਜੁਲਾਈ, 2019 ਤੱਕ ਚੱਲੇਗੀ।

 

 

ਆਈਬੀਪੀਐੱਸ ਆਰਆਰਬੀ 2019 ਦੇ ਨੋਟੀਫ਼ਿਕੇਸ਼ਨ ਮੁਤਾਬਕ ਕੁੱਲ 12 ਹਜ਼ਾਰ ਆਸਾਮੀਆਂ ਲਈ ਭਰਤੀ ਹੋਣੀ ਹੈ। ਇਸ ਵਿੱਚ 7,373 ਆਸਾਮੀਆਂ ਆਫ਼ਿਸ ਅਸਿਸਟੈਂਟ ਦੀਆਂ ਹਨ। ਆਫ਼ੀਸਰ ਸਕੇਲ 1 ਦੀਆਂ 4,856, ਆਫ਼ੀਸਰ ਸਕੇਲ 2 ਦੀਆਂ 1,746 ਤੇ ਆਫ਼ੀਸਰ ਸਕੇਲ 3 ਦੀਆਂ 207 ਆਸਾਮੀਆਂ ਲਈ ਭਰਤੀ ਹੋਣੀ ਹੈ।

 

 

ਆਫ਼ਿਸ ਅਸਿਸਟੈਂਟ ਤੇ ਆਫ਼ੀਸਰ ਸਕੇਲ 1 ਦੀ ਆਈਬੀਪੀਐੱਸ ਆਰਆਰਬੀ 2019 ਦੀ ਪ੍ਰੀਖਿਆ ਇਸ ਸਾਲ ਅਗਸਤ ਮਹੀਨੇ ਹੋਵੇਗੀ। ਆਫ਼ੀਸਰ ਸਕੇਲ 2 ਤੇ 3 ਦੀ ਪ੍ਰੀਖਿਆ ਆਰਆਰਬੀ 2019 ਪ੍ਰੀ ਪ੍ਰੀਖਿਆ 22 ਸਤੰਬਰ, 2019 ਨੂੰ ਹੋਵੇਗੀ।

 

 

ਪ੍ਰੀ–ਪ੍ਰੀਖਿਆ ਵਿੱਚ ਪਾਸ ਉਮੀਦਵਾਰਾਂ ਨੂੰ ਬਾਅਦ ’ਚ ਆਈਬੀਪੀਐੱਸ ਆਰਆਰਬੀ ਮੁੱਖ ਪ੍ਰੀਖਿਆ 2019 ’ਚ ਬੈਠਣਾ ਹੋਵੇਗਾ।

 

 

[ ਉਮਰ ਦੀ ਹੱਦ ਤੇ ਇਨ੍ਹਾਂ ਆਸਾਮੀਆਂ ਬਾਰੇ ਹੋਰ ਜਾਣਕਾਰੀ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 thousand posts announced in Regional Gramin Banks