ਪੋਸਟ ਗ੍ਰੇਜੁਏਟ ਇੰਸਟੀਟਿਊਟ ਆਫ਼ ਮੈਡੀਕਲ ਅਜੂਕੇਸ਼ਨ ਐਂਡ ਰਿਸਰਚ, ਚੰਡੀਗਡ੍ਹ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਬਠਿੰਡਾ ਚ ਗਰੁਪ ਬੀ ਅਤੇ ਸੀ ਦੇ ਅਹੁਦਿਆਂ ਲਈ ਦਰਖਾਸਤਾਂ ਮੰਗੀਆਂ ਹਨ। ਕੁਲ 199 ਅਹੁਦਿਆਂ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਨ੍ਹਾਂ ਚ ਨਰਸਿੰਗ ਅਫਸਰ (ਗ੍ਰੇਡ-2), ਲਾਇਬ੍ਰੇਰੀ ਅਟੈਂਡੈਂਟ (ਗ੍ਰੇਡ-2), ਲੈਬ ਅਟੈਂਡੈਂਟ (ਗ੍ਰੇਡ-2) ਅਤੇ ਹਸਪਤਾਲ ਅਟੈਂਡੈਂਟ (ਗ੍ਰੇਡ-3) ਦੇ ਅਹੁਦੇ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਨੂੰ ਰੋਜ਼ਾਨਾ ਦੇ ਆਧਾਰ ਤੇ ਭਰਿਆ ਜਾਵੇਗਾ। ਇਨ੍ਹਾਂ ਅਸਾਮੀਆਂ ਤੇ ਚਾਹਵਾਨ ਤੇ ਯੋਗ ਉਮੀਦਵਾਰਾਂ ਨੂੰ ਆਨ-ਲਾਈਨ ਦਰਖਾਸਤ ਦੇਣੀ ਹੋਵੇਗੀ। ਦਰਖਾਸਤ ਕਰਨ ਦੀ ਆਖਰੀ ਮਿਤੀ 4 ਅਗਸਤ 2019 ਹੈ।
ਨਰਸਿੰਗ ਅਫਸਰ (ਗ੍ਰੇਡ-2) ਅਸਾਮੀਆਂ : 150 (ਗੈਰ-ਰਾਖਵੀਆਂ : 62)
ਲਾਇਬ੍ਰੇਰੀ ਅਟੈਂਡੈਂਟ (ਗ੍ਰੇਡ-2) ਅਸਾਮੀ : 01 (ਗੈਰ-ਰਾਖਵੀਆਂ)
ਲੈਬ ਅਟੈਂਡੈਂਟ (ਗ੍ਰੇਡ-2) ਅਸਾਮੀਆਂ : 08 (ਗੈਰ-ਰਾਖਵੀਆਂ : 05)
ਹਸਪਤਾਲ ਅਟੈਂਡੈਂਟ (ਗ੍ਰੇਡ-3) ਅਸਾਮੀਆਂ : 40 (ਗੈਰ-ਰਾਖਵੀਆਂ : 19)
ਮਹੱਤਵਪੂਰਨ ਤਾਰੀਖ
ਆਨ-ਲਾਈਨ ਦਰਖਾਸਤ ਕਰਨ ਦੀ ਆਖਰੀ ਮਿਤੀ: 4 ਅਗਸਤ 2019
ਚਾਲਾਨ ਨਾਲ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ: 6 ਅਗਸਤ 2019
ਵਾਧੂ ਜਾਣਕਾਰੀ ਲਈ ਫ਼ੋਨ: 0172-2755587
ਵੈਬਾਈਟ: http://pgimer.edu.in
ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ