ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ਦਿੱਲੀ ’ਚ ਨਿੱਕਲੀਆਂ 43 ਆਸਾਮੀਆਂ

AIIMS ਦਿੱਲੀ ’ਚ ਨਿੱਕਲੀਆਂ 43 ਆਸਾਮੀਆਂ

ਆੱਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (ਏਮਸ – AIIMS), ਨਵੀਂ ਦਿੱਲੀ ਨੇ ਅਸਿਸਟੈਂਟ ਪ੍ਰੋਫ਼ੈਸਰਾਂ ਦੀਆਂ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਅਧੀਨ ਕੁੱਲ 43 ਆਸਾਮੀਆਂ ਉੱਤੇ ਨਿਯੁਕਤੀਆਂ ਹੋਣਗੀਆਂ। ਇਨ੍ਹਾਂ ਆਸਾਮੀਆਂ ਨੂੰ ਵੱਖੋ–ਵੱਖਰੇ ਵਿਸ਼ਿਆਂ/ਮੁਹਾਰਤ ਅਨੁਸਾਰ ਕੰਟਰੈਕਟ ਉੱਤੇ ਪੁਰ ਕੀਤਾ ਜਾਣਾ ਹੈ।

 

 

ਇਨ੍ਹਾਂ ਆਸਾਮੀਆਂ ਨੂੰ ਪੁਰ ਕਰਨ ਲਈ ਸਿੱਧਾ ਇੰਟਰਵਿਊ ਹੋਵੇਗਾ, ਜੋ ਆਸਾਮੀਆਂ ਮੁਤਾਬਕ 12 ਤੇ 13 ਮਾਰਚ ਨੂੰ ਹੋਵੇਗਾ। ਇੱਛੁਕ ਤੇ ਯੋਗ ਉਮੀਦਵਾਰ ਆਪਣੀ ਯੋਗਤਾ ਮੁਤਾਬਕ ਤੈਅਸ਼ੁਦਾ ਤਰੀਕ ਨੁੰ ਨਿਰਧਾਰਤ ਪਤੇ ਉੱਤੇ ਪੁੱਜ ਕੇ ਇੰਟਰਵਿਊ ’ਚ ਸ਼ਾਮਲ ਹੋ ਸਕਦੇ ਹਨ। ਅਹੁਦਾ, ਯੋਗਤਾ ਤੇ ਇੰਟਰਵਿਊ ਨਾਲ ਜੁੜੇ ਵੇਰਵੇ ਇਸ ਪ੍ਰਕਾਰ ਹਨ।

 

 

ਅਸਿਸਟੈਂਟ ਪ੍ਰੋਫ਼ੈਸਰ ਦੀਆਂ ਕੁੱਲ 43 ਆਸਾਮੀਆਂ ਵਿੱਚੋਂ 15 ਅਣ–ਰਾਖਵੀਂਆਂ ਹਨ। ਕਾਰਡੀਅਕ ਰੇਡੀਓਲੌਜੀ, ਸਰਜੀਕਲ ਓਨਕੌਲੋਜੀ, ਮੈਡੀਕਲ ਓਨਕੌਲੋਜੀ, ਮੈਡੀਕਲ ਓਨਕੌਲੋਜੀ, ਪੀਡੀਆਟ੍ਰਿਕਸ ਓਨਕੌਲੋਜੀ, ਪੀਡੀਆਟ੍ਰਿਕਸ ਸਰਜਰੀ, ਗੈਸਟ੍ਰੋਐਂਟਰੋਲੌਜੀ, ਨਿਊਰੋ ਰੇਡੀਓਲੌਜੀ, ਨਿਊਰੌਲੋਜੀ ਦੀਆਂ ਆਸਾਮੀਆਂ ਲਈ ਇੰਟਰਵਿਊ 12 ਮਾਰਚ ਨੁੰ ਹੋਵੇਗਾ।

 

 

ਇੰਝ ਹੀ ਰੇਡੀਓਲੌਜੀ, ਅਨੈਸਥੀਓਲੌਜੀ, ਆਕਿਯੂਲਰ ਮਾਈਕ੍ਰੋਬਾਇਓਲੌਜੀ, ਮਾਈਕ੍ਰੋਬਾਇਓਲੌਜੀ, ਈਐੱਨਟੀ, ਐਨਾਟੋਮੀ, ਹਿਸਟੋ–ਸਾਈਟੋਕੈਮਿਸਟ੍ਰੀ, ਦੀਆਂ ਆਸਾਮੀਆਂ ਲਈ ਇੰਟਰਵਿਊ 13 ਮਾਰਚ ਨੁੰ ਹੋਵੇਗਾ।

 

 

ਇਨ੍ਹਾਂ ਆਸਾਮੀਆਂ ਲਈ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਜਾਂ ਯੂਨੀਵਰਸਿਟੀ ਤੋਂ ਐੱਮਬੀਬੀਐੱਸ ਦੀ ਡਿਗਰੀ ਨਾਲ ਐੱਮਡੀ/ਐੱਮਐੱਸ/ਡੀਐੱਨਬੀ/ਬੀਡੀਐੱਮ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਨੂੰ ਇੱਕ ਤੋਂ ਤਿੰਨ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ।

 

 

ਤਨਖ਼ਾਹ 1 ਲੱਖ 42 ਹਜ਼ਾਰ 506 ਰੁਪਏ ਹੈ। ਇਨ੍ਹਾਂ ਆਸਾਮੀਆਂ ਲਈ ਵੱਧ ਤੋਂ ਵੱਧ ਵੁਮਰ 50 ਸਾਲ ਹੋ ਸਕਦੀ ਹੈ। ਹੋਰ ਜਾਣਕਾਰੀ AIIMS ਦੀ ਇਸ ਵੈੱਬਸਾਈਟ www.aiims.edu ਤੋਂ ਲਈ ਜਾ ਸਕਦੀ ਹੈ। ‘ਹਿੰਦੁਸਤਾਨ’ ਦਾ ਲਿੰਕ ਵੇਖਣ ਲਈ ਇਸ ਸਤਰ ਉੱਤੇ ਕਲਿੱਕ ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:43 JOBS in AIIMS Delhi