ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ, ਹਰਿਆਣਾ 'ਚ ਹੋਵੇਗੀ 450 ਡਾਕਟਰਾਂ ਦੀ ਭਰਤੀ 

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਲਗਭਗ 450 ਨਿਯਮਤ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਰੋਜ਼ਾਨਾ ਵਾਕ-ਇਨ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਹੈ।

 

ਇਸ ਸਬੰਧ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਸੂਰਜਭਾਨ ਕੰਬੋਜ ਨੇ ਦੱਸਿਆ ਕਿ ਸਾਰੇ ਕੰਮਕਾਰ ਵਾਲੇ ਦਿਨਾਂ ਦੌਰਾਨ ਸਵੇਰੇ 11:00 ਵਜੇ ਸਿਹਤ ਬਿਲਡਿੰਗ ਸੈਕਟਰ 6 ਪੰਚਕੂਲਾ ਵਿੱਚ ਡਾਕਟਰਾਂ ਦੀ ਇੰਟਰਵਿਊ ਲਈ ਰੱਖੀ ਗਈ ਹੈ। 

 

ਇਸ ਬਾਰੇ ਵਿਸਥਾਰ ਜਾਣਕਾਰੀ ਵਿਭਾਗ ਦੀ ਵੈਬਸਾਈਟ www.harianahealth.nic.in 'ਤੇ ਉਪਲਬੱਧ ਕਰਵਾਈ ਗਈ ਹੈ, ਜਿਥੇ ਫਾਰਮ ਅਤੇ ਬਿਨੈ ਕਰਨ ਲਈ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਨੂੰ ਵੱਖਰੇ ਕਾਲ ਪੱਤਰ ਭੇਜੇ ਨਹੀਂ ਜਾਣਗੇ, ਇਸ ਲਈ ਬਿਨੈਕਾਰਾਂ ਨੂੰ ਨਿਯਮਤ ਆਧਾਰ 'ਤੇ ਵੈਬਸਾਈਟ ਨੂੰ ਵੇਖਦੇ ਰਹਿਣਾ ਚਾਹੀਦਾ ਹੈ।

 

ਡਾ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਡਾਕਟਰਾਂ ਦੀਆਂ ਅਸਾਮੀਆਂ ਨੂੰ ਨਿਯਮਤ ਆਧਾਰ 'ਤੇ ਭਰਨ ਲਈ ਰਾਖਵੇਂਕਰਨ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਆਮ ਸ਼੍ਰੇਣੀ ਲਈ 87, ਐਸਸੀ ਲਈ 290, ਬੀਸੀਏ ਲਈ 17, ਬੀਸੀਬੀ ਲਈ 8, ਈਐਸਐਮ ਲਈ 28 ਅਤੇ ਈ ਡਬਲਯੂ ਐਸ ਲਈ 17 ਅਸਾਮੀਆਂ ਰਾਖਵੀਆਂ ਹਨ।

 

ਇਨ੍ਹਾਂ ਵਿੱਚ ਪੀਐੱਚ ਦੇ 53 ਅਸਾਮੀਆਂ ਅਤੇ ਈਐਸਪੀ ਦੀਆਂ 5 ਅਸਾਮੀਆਂ ਲਈ ਹੋਰੀਜੇਂਟਲ ਅਤੇ ਵਰਟੀਕਲ ਰਾਖਵਾਂਕਰਨ ਦੀ ਵਿਵਸਥਾ ਸ਼ਾਮਲ ਹੈ। ਰਿਜ਼ਰਵੇਸ਼ਨ ਦਾ ਲਾਭ ਸਿਰਫ਼ ਹਰਿਆਣਾ ਦੇ ਵਸਨੀਕ ਹੀ ਲੈ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:450 doctors will be recruited in Haryana